ਲੁਧਿਆਣਾ 18 ਸਤੰਬਰ 2023: ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ. ਕਮਿਸਨਰ ਪੁਲਿਸ, ਲੁਧਿਆਣਾ (Ludhiana Police) ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ, ਦਿਹਾਤੀ ਲੁਧਿਆਣਾ, ਸੁਹੇਲ ਕਾਸਿਮ ਮੀਰ, ਆਈ.ਪੀ.ਐਸ. ਵਧੀਕ ਡਿਪਟੀ ਕਮਿਸਨਰ ਪੁਲਿਸ ਜਨ-2, ਲੁਧਿਆਣਾ ਦੀ ਨਿਗਰਾਨੀ ਅਤੇ ਸੰਦੀਪ ਵਡੇਰਾ, ਪੀ.ਪੀ.ਐਸ, ਇੰਡ ਏਰੀਆ ਬੀ, ਲੁਧਿਆਣਾ ਦੀ ਅਗਵਾਈ ਹੇਠ ਥਾਣੇਦਾਰ ਕੁਲਬੀਰ ਸਿੰਘ, ਮੁੱਖ ਅਫਸਰ ਥਾਣਾ ਡੱਬਾ ਲੁਧਿਆਣਾ ਨੇ ਦੋਹਰੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਸ਼ੀਆਨ ਅਮਰ ਯਾਦਵ ਨੂੰ ਸ਼ੇਰਪੁਰ ਚੌਕ ਲੁਧਿਆਣਾ ਤੋਂ ਉਸਦੇ ਸਾਥੀਆ ਅਭਿਸ਼ੇਕ ਕੁਮਾਰ ਰਾਏ, ਅਨੀਕੇਤ ਉਰਫ ਗੋਲੂ ਅਤੇ ਜੁਵਨਾਇਲ ਜੋ ਭੱਜਣ ਦੀ ਫਿਰਾਕ ਵਿਚ ਸਨ, ਜਿਹਨਾਂ ਨੂੰ ਮਿਤੀ 18 ਸਤੰਬਰ 2023 ਨੂੰ ਸਚਦੇਵਾ ਮੈਡੀਕਲ ਵਾਲੇ ਦਾ ਵਿਹੜਾ ਜੀਵਨ ਨਗਰ ਲੁਧਿਆਣਾ ਤੋ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਜੋ ਮੁੱਕਦਮਾ ਹਜਾ ਵਿਚ ਵਾਧਾ ਜ਼ੁਰਮ 302, 34 ਭਾ:ਦੰਡ ਦਾ ਕੀਤਾ ਗਿਆ।
17 ਸਤੰਬਰ ਨੂੰ ਸੋਨੀ ਦੇਵੀ ਪਤਨੀ ਸਵ: ਸੁਦਰਸ਼ਨ ਗੁਪਤਾ ਵਾਸੀ ਗਲੀ ਨੰਬਰ 13, ਮੁਹੱਲਾ ਨਿਊ ਗਗਨ ਨਗਰ, ਥਾਣਾ ਡਾਬਾ, ਲੁਧਿਆਣਾ ਨੇ ਬਿਆਨ ਕੀਤਾ ਕਿ ਉਸ ਦਾ ਲੜਕਾ ਗੁਲਸ਼ਨ ਗੁਪਤਾ ਉਮਰ ਕਰੀਬ 23 ਸਾਲ ਜੋ ਰਾਲਸਨ ਕੰਪਨੀ, ਲੁਧਿਆਣਾ ਵਿਖੇ HR ਵਜੋਂ ਨਕਰੀ ਕਰਦਾ ਹੈ। ਜੋ ਮਿਤੀ 16 ਸਤੰਬਰ 2023 ਨੂੰ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵਕਤ 6.00 ਪੀ.ਐਮ ਆਪਣੇ ਘਰ ਆਇਆ ਸੀ ਅਤੇ ਉਸ ਤੋਂ ਬਾਅਦ ਮੇਰੇ ਲੜਕੇ ਗੁਲਸ਼ਨ ਗੁਪਤਾ ਦਾ ਦੋਸਤ ਰਾਹੁਲ ਸਿੰਘ ਪੁੱਤਰ ਅਸ਼ੋਕ ਸਿੰਘ ਵਾਸੀ ਗਲੀ ਨੰਬਰ 2, ਮੁਹੱਲਾ, ਮਾਇਆ ਨਗਰ ਲੁਧਿਆਣਾ ਉਮਰ ਕਰੀਬ 24 ਸਾਲ ਆਪਣੇ ਮੋਟਰਸਾਇਕਲ ਤੇ ਸਾਡੇ ਘਰ ਆਇਆ ਤੇ ਵਕਤ ਕਰੀਬ 9.00 ਪੀ.ਐਮ ਰਾਤ ਆਪਣਾ ਮੋਟਰਸਾਇਕਲ ਸਾਡੇ ਘਰ ਲਗਾ ਕੇ ਸਾਡੀ ਐਕਟਿਵਾ ਨੰਬਰ PB 91 K 5811 ਮਾਰਕਾ ਹਾਂਡਾ ਸਟੈਲਿਕ ਤੇ ਮੇਰੇ ਲੜਕੇ ਗੁਲਸ਼ਨ ਗੁਪਤਾ ਨੂੰ ਨਾਲ ਲੈ ਕੇ ਘਰ ਤੋਂ ਚਲਾ ਗਿਆ ਜਿਸ ਤੋਂ ਬਾਅਦ ਮੇਰਾ ਲੜਕਾ ਘਰ ਵਾਪਸ ਨਹੀਂ ਆਇਆ। ਜਿਸ ‘ਤੇ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਮੁੱਕਦਮਾ ਨੰਬਰ 85 ਮਿਤੀ 17 ਸਤੰਬਰ 2023 ਅ/ਧ 346 ਭਾ:ਦੰਡ ਥਾਣਾ ਡਾਬਾ, ਲੁਧਿਆਣਾ ਦਰਜ ਰਜਿਸਟਰ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ |
ਤਫਤੀਸ਼ ਦੌਰਾਨ ਮੁਦਈਆ ਸੋਨੀ ਦੇਵੀ ਵਲੋਂ ਅਮਰ ਯਾਦਵ ਪੁੱਤਰ ਕਪਿਲ ਯਾਦਵ ਵਾਸੀ ਗਲੀ ਨੰਬਰ 12, ਮੁਹੱਲਾ ਜੀਵਨ ਨਗਰ, ਲੁਧਿਆਣਾ ਪਰ ਸ਼ੱਕ ਜ਼ਾਹਰ ਕੀਤਾ। ਅਮਰ ਯਾਦਵ ਭੱਜਣ ਦੀ ਫਿਰਾਕ ਵਿਚ ਸੀ, ਜਿਸਨੂੰ ਸ਼ੇਰਪੁਰ ਚੋਕ ਲੁਧਿਆਣਾ ਤੋਂ ਕਾਬੂ ਕੀਤਾ ਗਿਆ। ਪੁੱਛਗਿੱਛ ਅਮਰ ਯਾਦਵ ਨੇ ਦੱਸਿਆ ਕਿ ਮੇਰੀ ਇਕ ਲੜਕੀ ਨਾਲ ਗੱਲਬਾਤ ਸੀ, ਜਿਸਦੀ ਮੰਗਣੀ ਰਾਹੁਲ ਸਿੰਘ ਨਾਲ ਹੋ ਗਈ ਸੀ, ਜੋ ਲੜਕੀ ਦੇ ਇੰਸਟਾਗ੍ਰਾਮ-ਐਪ ਰਾਂਹੀ ਰਾਹੁਲ ਸਿੰਘ ਨੂੰ ਮੇਰਾ ਉਸ ਲੜਕੀ ਦਾ ਦੋਸਤ ਹੋਣ ਬਾਰੇ ਪਤਾ ਲੱਗਿਆ ਤਾਂ ਰਾਹੁਲ ਸਿੰਘ ਨੇ ਮੈਨੂੰ ਲੜਕੀ ਦੀ ਜਿੰਦਗੀ ਦੂਰ ਹੋ ਜਾਣ ਬਾਰੇ ਕਿਹਾ, ਤਾਂ ਮੈਂ ਵੀ ਰਾਹੁਲ ਨੂੰ ਲੜਕੀ ਦੀ ਜਿੰਦਗੀ ਤੋ ਦੂਰ ਹੋ ਜਾਣ ਬਾਰੇ ਕਿਹਾ।
ਅਮਰ ਯਾਦਵ ਇਸੇ ਖੁੰਦਕਬਾਜੀ ਵਿਚ ਰਾਹੁਲ ਸਿੰਘ ਨੂੰ ਸਮੇਤ ਗੁਲਸ਼ਨ ਗੁਪਤਾ ਦੇ ਤਾਜਪੁਰ ਰੋਡ, ਹੁੰਦਲ ਚੋਕ ਨੇੜੇ ਰੋਇਲ ਗੈਸਟ ਹਾਊਸ, ਲੁਧਿਆਣਾ ਵਿਖੇ ਆਪਣੀ ਵਿਉਂਤਬੰਦੀ ਤਹਿਤ ਬੁਲਾਇਆ ਅਤੇ ਆਪਣੇ ਸਾਥੀਆ ਅਭਿਸ਼ੇਕ ਕੁਮਾਰ ਰਾਏ, ਅਨੀਕੇਤ ਉਰਫ ਗੋਲੂ, ਅਤੇ ਜੁਵਨਾਇਲ ਨਾਲ ਮਿਲ ਕੇ ਤੇਜਧਾਰ ਹਥਿਆਰਾ ਨਾਲ ਰਾਹੁਲ ਸਿੰਘ ਅਤੇ ਉਸਦੇ ਦੋਸਤ ਗੁਲਸ਼ਨ ਗੁਪਤਾ ਮੌਤ ਤੇ ਘਾਟ ਉਤਾਰ ਦਿੱਤਾ।