ਲੁਧਿਆਣਾ, 05 ਅਕਤੂਬਰ 2023: ਮਨਦੀਪ ਸਿੰਘ ਸਿੱਧੂ, ਆਈ.ਪੀ.ਐੱਸ, ਕਮਿਸ਼ਨਰ ਪੁਲਿਸ, ਲੁਧਿਆਣਾ (Ludhiana police) ਦੇ ਦਿਸ਼ਾ-ਨਿਰਦੇਸਾ ਅਨੁਸਾਰ ਵੱਖ-ਵੱਖ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐੱਸ, ਡੀ.ਸੀ.ਪੀ. ਦਿਹਾਤੀ, ਲੁਧਿਆਣਾ, ਤੁਸ਼ਾਰ ਗੁਪਤਾ, ਆਈ.ਪੀ.ਐੱਸ, ਏ.ਡੀ.ਸੀ.ਪੀ-ਜਨਮ ਅਤੇ ਸ: ਜਤਿੰਦਰ ਸਿੰਘ ਪੀ.ਪੀ.ਐੱਸ. ਏ.ਸੀ.ਪੀ ਇੰਡ ਏਰੀਆ-ਏ, ਲੁਧਿਆਣਾ ਦੀ ਅਗਵਾਈ ਹੇਠ ਥਾਣੇਦਾਰ ਗਗਨਦੀਪ ਸਿੰਘ, ਮੁੱਖ ਅਫਸਰ ਥਾਣਾ ਕੂੰਮਕਲਾਂ, ਲੁਧਿਆਣਾ ਪਾਸ ਮਿਤੀ 03.10.2023 ਨੂੰ ਕੰਵਲਜੀਤ ਸਿੰਘ ਵਾਸੀ ਪਿੰਡ ਬਲੀਏਵਾਲ, ਥਾਣਾ ਕੂੰਮਕਲਾਂ ਜ਼ਿਲ੍ਹਾ ਲੁਧਿਆਣਾ ਨੇ ਬਿਆਨ ਲਿਖਵਾਇਆ ਕਿ ਮਿਤੀ 02 ਅਕਤੂਬਰ 2023 ਨੂੰ ਸਮਾਂ ਕਰੀਬ 8: 30 ਵਜੇ ਰਾਤ ਨੂੰ ਉਹ ਆਪਣੇ ਮੋਟਰਸਾਈਕਲ ਪਰ ਪਿੰਡ ਹਾਦੀਵਾਲ ਸਾਈਡ ਜਾ ਰਿਹਾ ਸੀ।
ਜਿਸਨੇ ਦੇਖਿਆ ਕਿ ਝੋਨੇ ਦੇ ਖੇਤ ਵਿੱਚ ਇੱਕ ਨਾ ਮਲੂਮ ਵਿਅਕਤੀ ( ਉਮਰ ਕਰੀਬ 35 ਸਾਲ) ਦੀ ਅੱਧਨੰਗੀ ਲਾਸ਼ ਪਈ ਸੀ। ਜਿਸ ਦੇ ਸਿਰ, ਸੱਜੇ ਕੰਨ ਅਤੇ ਠੋਡੀ ਦੇ ਹੇਠਾਂ ਸੱਟਾਂ ਦੇ ਨਿਸ਼ਾਨ ਸਨ। ਜੋ ਕਿਸੇ ਨਾ ਮਾਲੂਮ ਵਿਅਕਤੀਆਂ ਵੱਲੋਂ ਸੱਟਾਂ ਮਾਰ ਕੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਹੋਇਆ ਸੀ। ਜਿਸ ਦੇ ਬਿਆਨ ਪਰ ਮੁਕੱਦਮਾ ਨੰਬਰ 117 ਮਿਤੀ 03 ਅਕਤੂਬਰ 2023 ਅ/ਧ 302 ਭ:ਦੰਡ ਥਾਣਾ ਕੂੰਮਕਲਾਂ ਲੁਧਿਆਣਾ ਦਰਜ ਕਰਕੇ ਮੁੱਖ ਅਫਸਰ ਥਾਣਾ ਕੂੰਮਕਲਾਂ ਲੁਧਿਆਣਾ ਵੱਲੋਂ ਤਫਤੀਸ ਅਮਲ ਵਿੱਚ ਲਿਆਦੀ ਗਈ।
ਪੁਲਿਸ (Ludhiana police) ਮੁਤਾਬਕ ਤਫਤੀਸ਼ ਦੌਰਾਨ ਦੋਸੀਆਨ ਮੰਗਲ ਸਿੰਘ ਅਤੇ ਪੂਰਨ ਸਿੰਘ ਨੂੰ ਮਿਤੀ 04 ਅਕਤੂਬਰ 2023 ਨੂੰ ਪਿੰਡ ਮਾਗਟ, ਏਰੀਆ ਥਾਣਾ ਮੇਹਰਬਾਨ ਵਿਚੋਂ 36 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕੀਤਾ ਗਿਆ ਹੈ।