ਲੁਧਿਆਣਾ,16 ਮਈ 2023: ਲੁਧਿਆਣਾ ਪੁਲਿਸ (Ludhiana Police) ਨੇ ਇੱਕ ਆਨਲਾਈਨ ਟਰੇਡਿੰਗ ਐਪ ਨਾਲ ਕਰੋੜਾਂ ਰੁਪਏ ਦੀ ਠੱਗੀ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ । ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ. ਨੇ ਦੱਸਿਆ ਕਿ ਇਸ ਆਨਲਾਈਨ ਧੋਖਾਧੜੀ ਸਬੰਧੀ ਮੁਕੱਦਮਾ ਨੰਬਰ 106 ਮਿਤੀ 15-05-2023 ਅਧੀਨ ਧਾਰਾ 420–120ਬੀ506–384 ਭ:ਦੰਡ, 66 ਸੀ, 66 ਡੀ ਆਈ.ਟੀ.ਐਕਟ, ਥਾਣਾ ਡਵੀਜਨ ਨੰਬਰ 5, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ।
ਇਸ ਦੌਰਾਨ ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਦੱਸਿਆ ਕਿ ਆਨਲਾਈਨ ਧੋਖਾਧੜੀ ਸਬੰਧੀ ਸਿਕਾਇਤ ਮਿਲਣ ਤੇ ਸਾਈਬਰ ਸੈਲ, ਲੁਧਿਆਣਾ ਦੁਆਰਾ ਤੁਰੰਤ ਕਾਰਵਾਈ ਕਰਦੇ ਹੋਏ ਤਕਨੀਕੀ ਵੇਰਵੇ ਇਕੱਠੇ ਕਰਕੇ, ਇਕ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਮੁਲਜਮਾਂ ਦੁਆਰਾ ਆਪਣੀ ਕਸਟਮਾਈਜ਼ਡ ਫਰਜੀ ਐਪ V-trade ਰਾਹੀਂ ਆਨਲਾਈਨ ਵਪਾਰ ਕੀਤਾ ਜਾ ਰਿਹਾ ਸੀ।
ਮੁਲਜ਼ਮ ਪੀੜਤਾਂ ਨੂੰ ਆਨਲਾਈਨ ਟਰੇਡਿੰਗ ਰਾਹੀਂ ਮੋਟਾ ਤੇ ਜਲਦੀ ਮੁਨਾਫ਼ਾ ਕਮਾਉਣ ਲਈ ਲੁਭਾਉਂਦਾ ਸੀ, ਉਨ੍ਹਾਂ ਨੂੰ ਆਪਣੇ ਐਪ ਦੇ ਲਿੰਕ ਭੇਜਦਾ ਸੀ ਅਤੇ ਇੱਕ ਆਈ.ਡੀ ਅਤੇ ਪਾਸਵਰਡ ਪ੍ਰਦਾਨ ਕਰਦਾ ਸੀ। ਐਪ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਪੀੜਤਾਂ ਨਾਲ ਉਨ੍ਹਾਂ ਦੇ ਵਟਸਐਪ ਖਾਤਿਆਂ ‘ਤੇ ਸਾਂਝੇ ਕੀਤੇ ਗਏ ਸਨ।