Ludhiana Police

ਲੁਧਿਆਣਾ ਪੁਲਿਸ ਵੱਲੋਂ ਅੰਤਰਰਾਜੀ ਸਾਈਬਰ ਗਿਰੋਹ ਦਾ ਪਰਦਾਫਾਸ਼, 5.25 ਕਰੋੜ ਰੁਪਏ ਬਰਾਮਦ

ਚੰਡੀਗੜ੍ਹ, 30 ਸਤੰਬਰ 2024: ਲੁਧਿਆਣਾ ਪੁਲਿਸ (Ludhiana Police) ਨੇ ਇੱਕ ਅੰਤਰਰਾਜੀ ਸਾਈਬਰ ਫਰਾਡ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਦੋ ਜਣਿਆਂ ਨੂੰ ਗੁਹਾਟੀ ਤੋਂ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ ‘ਤੇ ਦਿੱਤੀ ਹੈ।

ਲੁਧਿਆਣਾ ਪੁਲਿਸ ਨੇ ਆਸਾਮ ਪੁਲਿਸ ਦੀ ਮੱਦਦ ਨਾਲ ਇੱਕ ਅੰਤਰਰਾਜੀ ਸਾਈਬਰ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਸੱਤ ਹੋਰ ਜਣਿਆਂ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਏਟੀਐਮ ਕਾਰਡ, ਮੋਬਾਈਲ ਫੋਨ ਅਤੇ 5.25 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਡੀਜੀਪੀ ਯਾਦਵ ਦੇ ਮੁਤਾਬਕ ਇਹ 14 ਸੀ ਡੇਟਾ ਦੇ ਅਨੁਸਾਰ ਭਾਰਤ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ।

ਲੁਧਿਆਣਾ ਕਮਿਸ਼ਨਰੇਟ (Ludhiana Police) ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਅਟੁੱਟ ਸਮਰਪਣ ਲਈ ਡਾਇਰੈਕਟਰ ਜਨਰਲ ਦੀ ਪ੍ਰਸ਼ੰਸਾ ਡਿਸਕ ਨਾਲ ਸਨਮਾਨਿਤ ਕੀਤਾ ਹੈ। ਇਹ ਪ੍ਰਾਪਤੀ ਸਾਈਬਰ ਅਪਰਾਧ ਦੇ ਵਿਰੁੱਧ ਲੜਾਈ ‘ਚ ਇੱਕ ਮਜ਼ਬੂਤ ​​​​ਮਿਸਾਲ ਅਤੇ ਉੱਚ ਮਾਪਦੰਡ ਸਥਾਪਤ ਕਰਦੀ ਹੈ।

ਡੀਜੀਪੀ ਯਾਦਵ ਨੇ ਵਿਸ਼ੇਸ਼ ਤੌਰ ‘ਤੇ ਸੀਪੀ ਲੁਧਿਆਣਾ ਕੁਲਦੀਪ ਚਾਹਲ, ਐਸਐਚਓ ਇੰਸਪੈਕਟਰ ਜਤਿੰਦਰ ਸਿੰਘ, ਸਾਈਬਰ ਕਰਾਈਮ ਦੇ ਏਐਸਆਈ ਰਾਜ ਕੁਮਾਰ, ਏਐਸਆਈ ਪਰਮਜੀਤ ਸਿੰਘ, ਐਚਸੀ ਰਾਜੇਸ਼ ਕੁਮਾਰ, ਕਾਂਸਟੇਬਲ ਰੋਹਿਤ ਬਜਾਦ ਅਤੇ ਕਾਂਸਟੇਬਲ ਸਿਮਰਨਦੀਪ ਸਿੰਘ ਨੂੰ ਵਧਾਈ ਦਿੱਤੀ ਹੈ।

Scroll to Top