ਚੰਡੀਗੜ੍ਹ, 06 ਜੁਲਾਈ 2024: ਲੁਧਿਆਣਾ (Ludhiana) ‘ਚ ਬੀਤੇ ਦਿਨ ਸ਼ਿਵ ਸੈਨਾ ਆਗੂ ਸੰਦੀਪ ਥਾਪਰ ‘ਤੇ ਦਿਨ-ਦਿਹਾੜੇ ਹ.ਮ.ਲੇ ਦੇ ਮਾਮਲੇ ‘ਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ | ਇਨ੍ਹਾਂ ਦੀ ਪਛਾਣ ਸਰਬਜੀਤ ਸਿੰਘ ਅਤੇ ਹਰਜੋਤ ਸਿੰਘ ਵਜੋਂ ਹੋਈ ਹੈ | ਸੀਪੀ ਪੁਲਿਸ ਲੁਧਿਆਣਾ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਤੀਜਾ ਮੁਲਜ਼ਮ ਟਹਿਲ ਸਿੰਘ ਅਜੇ ਵੀ ਗ੍ਰਿਫਤ ਤੋਂ ਬਾਹਰ ਹੈ |
ਜ਼ਖਮੀ ਸੰਦੀਪ ਥਾਪਰ ਦਾ ਕਹਿਣਾ ਸੀ ਕਿ ਉਹ ਇੱਕ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਗੰਨਮੈਨ ਨਾਲ ਘਰ ਪਰਤ ਰਿਹਾ ਸੀ। ਇਸ ਦੌਰਾਨ ਤਿੰਨ ਨਿਹੰਗਾਂ ਨੇ ਉਨ੍ਹਾਂ ‘ਤੇ ਹ.ਮ.ਲਾ ਕਰ ਦਿੱਤਾ ਅਤੇ ਉਨ੍ਹਾਂ ਨੇ ਮੇਰੇ ਦੇ ਗੰਨਮੈਨ ਦਾ ਰਿਵਾਲਵਰ ਵੀ ਖੋਹ ਲਿਆ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ |