Ludhiana Police

ਸਾਈਕਲ ਸਵਾਰ ਨਾਲ ਕੁੱਟਮਾਰ ਕਰਨ ਤੇ ਮੋਬਾਈਲ ਲੁੱਟਣ ਵਾਲਿਆਂ ਨੂੰ ਲੁਧਿਆਣਾ ਪੁਲਿਸ ਨੇ ਕੀਤਾ ਕਾਬੂ

ਚੰਡੀਗੜ੍ਹ, 04 ਅਪ੍ਰੈਲ 2023: ਪੰਜਾਬ ਦੇ ਲੁਧਿਆਣਾ (Ludhiana)ਦੇ ਸ਼ੇਰਪੁਰਾ ਰੋਡ ‘ਤੇ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਇੱਕ ਸਾਈਕਲ ਸਵਾਰ ਦੀ ਕੁੱਟਮਾਰ ਕਰਨ ਅਤੇ ਮੋਬਾਈਲ ਲੁੱਟਣ ਦੇ ਮਾਮਲੇ ਵਿੱਚ ਪੁਲਿਸ ਨੇ 36 ਘੰਟਿਆਂ ਦੇ ਅੰਦਰ-ਅੰਦਰ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁੱਟਮਾਰ ਅਤੇ ਲੁੱਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ । ਫੁਟੇਜ ਦੇ ਆਧਾਰ ‘ਤੇ ਪੁਲਿਸ ਮੁਲਜ਼ਮਾਂ ਤੱਕ ਪਹੁੰਚ ਗਈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ 11 ਮੋਬਾਈਲ ਫੋਨ, 5 ਹਜ਼ਾਰ ਦੀ ਨਗਦੀ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਰਨ ਕੁਮਾਰ ਅਤੇ ਰਵਿੰਦਰ ਸਿੰਘ ਰਿੰਕੂ ਵਜੋਂ ਹੋਈ ਹੈ। ਕਰਨ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 3 ਵਿੱਚ ਦੋ ਕੇਸ ਦਰਜ ਹਨ।

ਜਦੋਂ ਮੁਲਜ਼ਮ ਕਰਨ ਕੁਮਾਰ ਨੂੰ ਪੁੱਛਗਿੱਛ ਲਈ ਲਾਕ-ਅੱਪ ਤੋਂ ਬਾਹਰ ਲਿਜਾਇਆ ਗਿਆ ਤਾਂ ਪੁਲਿਸ ਹਿਰਾਸਤ ‘ਚੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਡਿੱਗਣ ਸਮੇਂ ਉਸਦੀ ਆਪਣੀ ਬਾਂਹ ਟੁੱਟ ਗਈ। ਤਾਂ ਬਾਹਰ ਖੜ੍ਹੇ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ। ਪੁਲਿਸ ਵੱਲੋਂ ਮੁਲਜ਼ਮ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਬਾਂਹ ਦਾ ਇਲਾਜ਼ ਕਰਵਾਇਆ ਗਿਆ |

ਇਸ ਦੇ ਨਾਲ ਹੀ ਇੰਨੇ ਘੱਟ ਸਮੇਂ ਵਿੱਚ ਮੁਲਜ਼ਮਾਂ ਤੱਕ ਪਹੁੰਚਣ ਵਾਲੇ ਐਸਐਚਓ ਨਰਦੇਵ ਸਿੰਘ ਨੂੰ ਇਨਾਮ ਵਜੋਂ 11 ਹਜ਼ਾਰ ਹੋਰ ਡੀਜੀਪੀ ਕੋਮੋਡੇਸ਼ਨ ਡਿਸਕ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਕੰਮ ਕਰ ਰਹੀ ਟੀਮ ਨੂੰ 21 ਹਜ਼ਾਰ ਨਕਦ ਅਤੇ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ ਹਨ।

ਵਿਦੇਸ਼

Scroll to Top