Ludhiana police

ਲੁਧਿਆਣਾ ਪੁਲਿਸ ਵਲੋਂ ਹੁੱਕਾ ਬਾਰ ਚਲਾਉਣ ਵਾਲੇ ਰੈਸਟੋਰੈਂਟ ਦੇ ਮਾਲਕ ਤੇ ਮੈਨੇਜਰ ਗ੍ਰਿਫਤਾਰ

ਲੁਧਿਆਣਾ, 16 ਮਾਰਚ 2023: ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸਨਰ ਪੁਲਿਸ ਲੁਧਿਆਣਾ (Ludhiana police) ਨੇ ਦੱਸਿਆ ਕਿ ਬੱਚਿਆਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਸ਼੍ਰੀਮਤੀ ਸੋਮਿਆ ਮਿਸ਼ਰਾ ਆਈ.ਪੀ.ਐਸ. ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਲੁਧਿਆਣਾ ਦੀ ਅਗਵਾਈ ਵਿਚ ਸ਼ੁਭਮ ਅਗਰਵਾਲ ਆਈ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ, ਮਨਦੀਪ ਸਿੰਘ ਸੰਧੂ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ, ਲੁਧਿਆਣਾ ਸਮੇਤ ਥਾਣਾ ਪੀ.ਏ.ਯੂ. ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋ ਹੁੱਕਾਬਾਰ ਚਲਾਉਣ ਵਾਲੇ ਰੈਸਟੋਰੈਂਟਾ ਖਿਲਾਫ ਮਹਿੰਮ ਚਲਾਈ ਗਈ ਸੀ।

ਮੁਖਬਰ ਖਾਸ ਦੀ ਇਤਲਾਹ ਤੇ ਲੀ-ਅੰਤਰਾ ਰੈਸਟੋਰੈਂਟ ਲੁਧਿਆਣਾ ਦੇ ਮਾਲਕ ਅੰਕੁਰ ਕੁਮਾਰ ਪੁੱਤਰ ਸੁਰਜੀਤ ਕੁਮਾਰ ਅਤੇ ਮੈਨੇਜਰ ਸਲਾਮਤ ਅਲੀ ਵੱਲੋ 18 ਸਾਲ ਤੋਂ ਘੱਟ ਉਮਰ ਦੇ ਜੁਵਨਾਇਲ ਬੱਚਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹੁੱਕਿਆ ਰਾਹੀ ਫਲੈਵਰ ਅਤੇ ਸ਼ਰਾਬ ਪਿਆ ਕੇ ਉਨਾਂ ਪਾਸੋ ਭਾਰੀ ਮਾਤਰਾ ਵਿੱਚ ਪੈਸੇ ਵਸੂਲ ਕਰਦੇ ਹੋਣ ਤੇ ਲੀ-ਅੰਤਰਾ ਰੈਸਟੋਰੈਂਟ ਪਰ ਰੇਡ ਕਰਨ ਪਰ ਰੈਸਟੋਰੈਂਟ ਦੀ ਪਹਿਲੀ ਮੰਜਿਲ ਪਰ ਪਾਰਟੀ ਚਲ ਰਹੀ ਸੀ।

ਜਿਸ ਵਿੱਚ ਕਰੀਬ 20-25 ਬੱਚੇ 17, 18 ਅਤੇ 19 ਸਾਲ ਦੀ ਉਮਰ ਦੇ ਪਾਰਟੀ ਕਰ ਰਹੇ ਸੀ। ਜਿਹਨਾਂ ਨੂੰ ਰੈਸਟੋਰੈਂਟ ਵੱਲੋਂ ਹੁੱਕਾ ਅਤੇ ਸ਼ਰਾਬ ਸਰਬ ਕੀਤੀ ਜਾ ਰਹੀ ਸੀ ਜੋ ਮੌਕੇ ਤੋ 04 ਹੁੱਕੇ, 04 ਫਲੈਵਰ ਅਤੇ 01 ਬੁਕਿੰਗ ਰਜਿਸਟਰ ਬ੍ਰਾਮਦ ਕਰਕੇ ਉਕਤ ਦੋਸ਼ੀਆਂ ਖਿਲਾਫ ਗੈਰ ਜਮਾਨਤੀ ਜੁਰਮ ਅ/ਧ 188 ਭ:ਦੰਡ, 77 ਜੁਵਨਾਇਲ ਜਸਟਿਸ ਐਕਟ 2015 ਵਾਧਾ ਜੁਰਮ 6,7,20,24 ਤੰਬਾਕੂ ਐਕਟ 2003, 21-ਏ 6੦19&. ਐਕਟ 2018 ਤਹਿਤ ਮੁੱਕਦਮਾ ਦਰਜ ਕਰਕੇ ਦੋਸ਼ੀਆ ਮਾਲਕ ਅਤੇ ਮੈਨੇਜਰ ਉਪਰੋਕਤ ਨੂੰ ਗ੍ਰਿਫਤਾਰ ਕੀਤਾ ਗਿਆ।

ਜਿਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਅੱਗੇ ਤੋਂ ਸਾਰੇ ਰੈਸਟੋਰੈਟ ਮਾਲਕਾ ਅਤੇ ਮੈਨੇਜਰਾ ਨੂੰ ਸਖਤ ਹਦਾਇਤ ਕੀਤੀ ਜਾਦੀ ਹੈ ਕਿ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰਨ ਦੀ ਸੂਰਤ ਵਿੱਚ ਉਹਨਾ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਚੈਕਿੰਗ ਦੌਰਾਨ ਜੇਕਰ ਬਾਕੀ ਹੋਟਲ ਮਾਲਕਾਂ ਵੱਲੋਂ ਇਸ ਤਰ੍ਹਾ ਦੀ ਕੋਈ ਗੱਲ ਸਾਹਮਣੇ ਆਈ ਤਾਂ ਉਹਨਾਂ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਗੈਰ ਜਮਾਨਤੀ ਧਾਰਾਵਾਂ ਅਧੀਨ ਮੁਕੱਦਮੇ ਦਰਜ ਕੀਤੇ ਜਾਣਗੇ।

ਇਸਤੋਂ ਇਲਾਵਾ ਸਾਰੇ ਹੋਟਲ ਮਾਲਕਾਂ ਅਤੇ ਮੈਨੇਜਰਾਂ ਨੂੰ ਦੋਬਾਰਾ ਫਿਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਪਾਰ ਦੇ ਨਾਲ-ਨਾਲ ਆਮ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖਣ ਤੇ ਚੰਦ ਪੈਸਿਆਂ ਦੇ ਲਾਲਚ ਕਰਕੇ ਬੱਚਿਆ ਦੀ ਸਿਹਤ ਨਾਲ ਖਿਲਵਾੜ ਨਾ ਕਰਨ।

Scroll to Top