ਲੁਧਿਆਣਾ, 26 ਮਈ, 2023: ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ (Ludhiana Police) ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਵੱਲੋਂ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਅਤੇ ਪੈਸਾ ਕਮਾਉਣ ਲਈ ਚਲਾਏ ਜਾ ਰਹੇ ਗਰੁੱਪਾਂ ਵਿੱਚੋਂ ਜਤਿੰਦਰ ਕੁਮਾਰ ਉਰਫ ਜਿੰਦੀ ਦੇ ਗਰੁੱਪ ਦੇ ਪੰਜ ਵਿਅਕਤੀਆਂ ਨੂੰ ਆਮ ਸਮਾਜ ਦੇ ਲੋਕਾਂ ਵਿੱਚੋਂ ਮਿਲੀ ਇਤਲਾਹ ਦੇ ਜਰੀਏ ਤਕਨੀਕੀ ਸਾਧਨਾ ਦੀ ਮੱਦਦ ਨਾਲ ਤੁਸ਼ਾਰ ਗੁਪਤਾ ਤਫਤੀਸ਼ ਅਫਸਰ ਦੀ ਅਗਵਾਈ ਹੇਠ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ ਸੀ.ਆਈ.ਏ-01 ਦੀਆਂ ਪੁਲਿਸ ਪਾਰਟੀਆਂ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 05 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹਨਾਂ ਕੋਲੋਂ ਬਰਾਮਦ ਵਸਤਾਂ ਦਾ ਵੇਰਵਾ:
1. 525 ਗ੍ਰਾਂਮ ਹੈਰੋਇਨ
2. 16 ਲੱਖ 10 ਹਜ਼ਾਰ ਰੁਪਏ
3. 04 ਪਿਸਟਲ ਦੇਸੀ 32 ਬੋਰ, 12 ਜ਼ਿੰਦਾ ਕਾਰਤੂਸ,
4. ਇੱਕ 12 ਬੋਰ ਗੰਨ ਸਮੇਤ 18 ਕਾਰਤੂਸ
5. ਮੈਚਾਂ ਦਾ ਦੜ੍ਹਾ ਸੱਟਾ ਲਗਾਉਣ ਵਾਲੀਆਂ 02 ਟੈਲੀਫੋਨ ਐਕਸਚੇਂਜ਼
ਲੜੀ ਨੰ:ਦੋਸ਼ੀ ਦਾ ਨਾਮ ਮੁਕੱਦਮੇ ਦਾ ਵੇਰਵਾ ਬ੍ਰਾਮਦਗੀ
1. ਮਨਿੰਦਰਜੀਤ ਸਿੰਘ ਉਰਫ ਮਨੀ ਪੁੱਤਰ ਪਰਮਜੀਤ ਸਿੰਘ ਵਾਸੀ ਇੰਦਰਾ ਕਲੋਨੀ ਲੁਧਿਆਣਾ
ਜਤਿੰਦਰ ਕੁਮਾਰ ਜਿੰਦੀ ਦਾ ਭਤੀਜਾ ਮੁਕੱਦਮਾ ਨੰਬਰ 48 ਮਿਤੀ 06.03.2020 ਧਾਰਾ 457,380ਆਈ ਪੀ ਸੀ, ਥਾਣਾ ਕੂੰਮ ਕਲਾਂ, ਲੁਧਿਆਣਾ