ਲੁਧਿਆਣਾ, 11 ਅਕਤੂਬਰ 2025: Ludhiana News: ਪੰਜਾਬ ਦੇ ਲੁਧਿਆਣਾ ‘ਚ ਇੱਕ ਨੌਜਵਾਨ ਕੁੜੀ ਨਸ਼ੇ ‘ਚ ਧੁੱਤ ਦੇਖੀ ਗਈ। ਉਕਤ ਕੁੜੀ ਕਾਫ਼ੀ ਨਸ਼ੇ ਦੇ ‘ਚ ਲੱਗ ਰਹੀ ਸੀ ਅਤੇ ਉਹ ਆਪਣੀਆਂ ਅੱਖਾਂ ਖੋਲ੍ਹ ਕੇ ਠੀਕ ਤਰ੍ਹਾਂ ਖੜ੍ਹੀ ਵੀ ਨਹੀਂ ਹੋ ਸਕਦੀ ਸੀ। ਨਸ਼ੇ ‘ਚ ਧੁੱਤ ਕੁੜੀ ਦੀ ਉਮਰ 23-24 ਸਾਲ ਦੀ ਦੱਸੀ ਜਾ ਰਹੀ ਹੈ। ਉਸਨੇ ਕਾਲੀ ਟੀ-ਸ਼ਰਟ ਅਤੇ ਜੀਨਸ ਪਾਈ ਹੋਈ ਸੀ। ਕਿਸੇ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਇਸਨੂੰ ਵਾਇਰਲ ਕਰ ਦਿੱਤਾ।
ਇਸ ਤੋਂ ਬਾਅਦ, ਲੁਧਿਆਣਾ ਪੁਲਿਸ ਹਰਕਤ ‘ਚ ਆ ਗਈ ਹੈ। ਪੁਲਿਸ ਟੀਮਾਂ ਕੁੜੀ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ। ਉਹ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਉਹ ਕਿਸ ਤਰ੍ਹਾਂ ਦਾ ਨਸ਼ਾ ਪੀ ਰਹੀ ਸੀ ਅਤੇ ਉਸਨੇ ਇਸਨੂੰ ਕਿੱਥੋਂ ਖਰੀਦਿਆ ਸੀ।
ਇਹ ਵੀਡੀਓ ਉਸ ਸਮੇਂ ਵਾਇਰਲ ਹੋਇਆ ਹੈ ਜਦੋਂ ਮੌਜੂਦਾ ਪੰਜਾਬ ਸਰਕਾਰ ਸੂਬੇ ‘ਚ ਯੁੱਧ ਨਸ਼ਿਆਂ ਵਿਰੁੱਧ ਛੇੜਨ ਦਾ ਦਾਅਵਾ ਕਰ ਰਹੀ ਹੈ। ਸ਼ੁੱਕਰਵਾਰ (10 ਅਕਤੂਬਰ) ਨੂੰ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ 223 ਦਿਨਾਂ ਦੀ ਜੰਗ ‘ਚ ਹੁਣ ਤੱਕ 32,538 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਲੁਧਿਆਣਾ ਦੇ ਏਸੀਪੀ ਗੁਰਇਕਬਾਲ ਸਿੰਘ ਨੇ ਕਿਹਾ ਕਿ ਕੁੜੀ ਦੀ ਹਾਲਤ ਉਸਦੀ ਖਰਾਬ ਸਿਹਤ ਕਾਰਨ ਹੋ ਸਕਦੀ ਹੈ। ਇਹ 57 ਸਕਿੰਟ ਦਾ ਵੀਡੀਓ ਲੁਧਿਆਣਾ ਦੇ ਬੱਸ ਸਟੈਂਡ ਦਾ ਹੈ। ਇਹ ਵੀਡੀਓ ਰਾਤ ਦੇ ਸਮੇਂ ਦੀ ਹੈ। ਔਰਤ ਨਸ਼ੇ ਦੀ ਹਾਲਤ ‘ਚ ਖੜੀ ਹੈ।
ਕੋਚਰ ਮਾਰਕੀਟ ਪੁਲਿਸ ਚੌਕੀ ਦੇ ਇੰਚਾਰਜ ਲਖਵਿੰਦਰ ਮਸੀਹ ਨੇ ਕਿਹਾ ਕਿ ਇਲਾਕੇ ‘ਚ ਨਿਯਮਿਤ ਤੌਰ ‘ਤੇ ਗਸ਼ਤ ਕੀਤੀ ਜਾਵੇਗੀ। ਬੱਸ ਸਟੈਂਡ ਚੌਕੀ ਦੇ ਸਟਾਫ ਨੂੰ ਵੀ ਅਜਿਹੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਨਿਰਦੇਸ਼ ਦਿੱਤੇ ਗਏ ਹਨ।
Read More: Ferozepur News: ਫਿਰੋਜ਼ਪੁਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਤਿੰਨ ਨੌਜਵਾਨਾਂ ਦੀ ਮੌ.ਤ