Ajnala firing News

Ludhiana News: ਸਵੇਰੇ-ਸਵੇਰੇ ਚੱਲੀ ਗੋ.ਲੀ, ਗੰਭੀਰ ਰੂਪ ‘ਚ ਹੋਇਆ ਜ਼.ਖ਼.ਮੀ

15 ਨਵੰਬਰ 2024: ਲੁਧਿਆਣਾ (ludhiana)  ‘ਚ ਸਵੇਰੇ-ਸਵੇਰੇ ਗੋਲੀਆਂ ਚੱਲ ਗਿਆ, ਦੱਸ ਦੇਈਏ ਕਿ ਥਾਣਾ ਜੋਧੇਵਾਲ ਅਧੀਨ ਪੈਂਦੇ ਰਾਹੋਂ ਰੋਡ ’ਤੇ ਇੱਕ ਚੋਰ ਸੜਕ ਕਿਨਾਰੇ ਖੜ੍ਹੇ ਟਰੈਕਟਰ (tractor) ਨੂੰ ਚੋਰੀ ਕਰ ਕੇ ਲੈ ਗਿਆ। ਪਰ ਇਸ ਦੌਰਾਨ ਟਰੈਕਟਰ ਮਾਲਕ ਦੀ ਅੱਖ ਖੁੱਲ੍ਹ ਗਈ ਅਤੇ ਉਸ ਨੇ ਆਪਣੀ ਪਿਸਤੌਲ (pistol) ਨਾਲ ਚੋਰ ‘ਤੇ ਫਾਇਰ ਕਰ ਦਿੱਤਾ। ਗੋਲੀ ਚੋਰ ਦੀ ਲੱਤ ਵਿੱਚ ਜਾ ਲੱਗੀ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 3 ਵਜੇ ਦੇ ਕਰੀਬ ਇੱਕ ਵਿਅਕਤੀ ਟਰੈਕਟਰ ਚੋਰੀ ਕਰ ਰਿਹਾ ਸੀ। ਇਸ ਦੌਰਾਨ ਟਰੈਕਟਰ ਮਾਲਕ ਦੀ ਅੱਖ ਖੁੱਲ੍ਹ ਗਈ ਅਤੇ ਉਹ ਟਰੈਕਟਰ ਚੋਰ ਦੇ ਪਿੱਛੇ ਭੱਜਿਆ ਪਰ ਚੋਰ ਟਰੈਕਟਰ ਭਜਾ ਕੇ ਲੈ ਗਏ। ਇਸ ਦੌਰਾਨ ਟਰੈਕਟਰ ਮਾਲਕ ਨੇ ਆਪਣੇ ਪਿਸਤੌਲ ਨਾਲ ਟਰੈਕਟਰ ਦੇ ਟਾਇਰ ‘ਤੇ ਫਾਇਰ ਕਰ ਦਿੱਤਾ ਪਰ ਗੋਲੀ ਚੋਰ ਦੀ ਲੱਤ ‘ਚ ਲੱਗ ਗਈ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

 

ਜ਼ਖਮੀ ਹਾਲਤ ‘ਚ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਟਰੈਕਟਰ ਚੋਰ ਦੀ ਪਛਾਣ ਵਿਸ਼ਾਲ ਕੁਮਾਰ ਵਜੋਂ ਹੋਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਰ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

 

Scroll to Top