Ludhiana News: ਦਾਜ ਦੀ ਬ.ਲੀ ਚੜ੍ਹੀ ਲੁਧਿਆਣੇ ਦੀ ਧੀ, ਬਰਾਤ ਲਿਆਉਣ ਬਦਲੇ ਮੁੰਡੇ ਵਾਲੇ ਮੰਗਦੇ ਸੀ Creta ਗੱਡੀ ਤੇ 25 ਲੱਖ ਰੁਪਏ

28 ਨਵੰਬਰ 2024: ਲੁਧਿਆਣਾ (Ludhiana)  ‘ਚ ਵਿਆਹ ਵਾਲੇ ਦਿਨ ਲਾੜੇ ਦੇ ਪਰਿਵਾਰ ਨੇ ਬਰਾਤ ਲਿਆਉਣ ਤੋਂ ਪਹਿਲਾਂ ਕਰੈਟਾ ਕਾਰ ( Creta  car) ਅਤੇ 25 ਲੱਖ ਰੁਪਏ ਦੀ ਨਕਦੀ ਦੀ ਮੰਗ ਕੀਤੀ। ਲੜਕੀ ਦੇ ਪਰਿਵਾਰ(family)  ਵੱਲੋਂ ਮੰਗ ਠੁਕਰਾਏ ਜਾਣ ਤੋਂ ਬਾਅਦ ਬਰਾਤ ਓਥੇ ਨਹੀਂ ਪਹੁੰਚੀ। ਬੁੱਧਵਾਰ ਨੂੰ ਲੁਧਿਆਣਾ ਪੈਲੇਸ(palace)  ‘ਚ ਵਿਆਹ ਸੀ ਅਤੇ ਲੜਕੀ ਵਾਲੇ ਬਰਾਤ (barat) ਦੀ ਉਡੀਕ ਕਰ ਰਹੇ ਸਨ, ਪਰ ਬਰਾਤ ਉਥੇ ਨਹੀਂ ਪਹੁੰਚੀ। ਜਿਸ ਤੋਂ ਬਾਅਦ ਲੜਕੀ ਨੇ ਥਾਣੇ ਪਹੁੰਚ ਕੇ ਪੁਲਿਸ (police) ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ (investigating) ਸ਼ੁਰੂ ਕਰ ਦਿੱਤੀ ਹੈ। ਵਿਆਹ ਨਾ ਹੋਣ ਕਾਰਨ ਜਿੱਥੇ ਲੜਕੀ ਘਰ ਵਿੱਚ ਦੁਖੀ ਹੈ, ਉੱਥੇ ਉਸ ਦੇ ਮਾਪਿਆਂ ਦਾ ਵੀ ਬੁਰਾ ਹਾਲ ਹੈ।ਕਿਉਂਕਿ ਕਿਸੇ ਜਵਾਨ ਧੀ ਦੀ ਬਰਾਤ ਨਾ ਆਉਣਾ ਜਾ ਵਾਪਸ ਮੁੜਨਾ ਬਹੁਤ ਹੀ ਸ਼ਰਮਨਾਕ ਦੀ ਗੱਲ ਸਮਝੀ ਜਾਂਦੀ ਹੈ|

ਮੋਰਿੰਡਾ ਤੋਂ ਆਉਣੀ ਸੀ ਬਰਾਤ
ਥਾਣਾ ਡਿਵੀਜ਼ਨ ਨੰਬਰ-8 ਵਿੱਚ ਸ਼ਿਕਾਇਤ ਦਰਜ ਕਰਵਾਉਣ ਆਏ ਲੁਧਿਆਣਾ ਵਾਸੀ ਗੋਪਾਲ ਚੰਦ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਮੋਰਿੰਡਾ ਦੇ ਚਿਤਰੇਸ਼ ਨਾਂ ਦੇ ਲੜਕੇ ਨਾਲ ਤੈਅ ਹੋਇਆ ਸੀ। ਦੱਸ ਦੇਈਏ ਕਿ ਬੁੱਧਵਾਰ ਨੂੰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਕਾਸਾ ਲਾ ਮੈਰਿਜ ਪੈਲੇਸ ‘ਚ ਵਿਆਹ ਸੀ, ਜਿੱਥੇ 400/500 ਦੇ ਕਰੀਬ ਵਿਆਹ ਵਾਲੇ ਮਹਿਮਾਨ (guest) ਪਹੁੰਚੇ ਹੋਏ ਸਨ। ਵਿਆਹ ਦੁਪਹਿਰ ਨੂੰ ਹੋਣਾ ਸੀ ਪਰ ਬਰਾਤ ਨਾ ਆਉਣ ਕਾਰਨ ਵਿਆਹ ਦੇ ਸਾਰੇ ਮਹਿਮਾਨ ਵਾਪਸ ਪਰਤ ਗਏ।

 

ਬਰਾਤ ਲਿਆਉਣ ਤੋਂ ਪਹਿਲਾ ਰੱਖੀ ਮੰਗ
ਉਥੇ ਹੀ ਗੋਪਾਲ ਚੰਦ (gopal chand) ਨੇ ਦੱਸਿਆ ਕਿ ਵਿਆਹ ਵਾਲੇ ਦਿਨ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ ਅਤੇ ਲੋਕ ਪੈਲੇਸ ਵਿੱਚ ਪੁੱਜਣੇ ਸ਼ੁਰੂ ਹੋ ਗਏ ਤਾਂ ਲੜਕੇ ਦੇ ਪਰਿਵਾਰ ਵਾਲਿਆਂ ਨੇ ਵਿੱਚੋਲੇ ਰਾਹੀਂ ਉਨ੍ਹਾਂ ਨੂੰ ਸੁਨੇਹਾ ਭੇਜਿਆ ਕਿ ਬਰਾਤ ਤਦ ਹੀ ਆਵੇਗੀ, ਜੇਕਰ ਕਾਰ ਅਤੇ ਰੁਪਏ ਦਿੱਤੇ ਜਾਣਗੇ । ਹੁਣ ਉਸ ਕੋਲ ਨਾ ਤਾਂ ਕਾਰ ਸੀ ਅਤੇ ਨਾ ਹੀ ਨਕਦੀ। ਜਦੋਂ ਮੰਗ ਠੁਕਰਾ ਦਿੱਤੀ ਗਈ ਤਾਂ ਮੁੰਡੇ ਵਾਲਿਆਂ ਨੇ ਬਰਾਤ ਲਿਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਥੇ ਹੀ ਲੜਕੀ ਦੇ ਪਰਿਵਾਰ ਵਾਲਿਆਂ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਵੱਲੋਂ ਬਹੁਤ ਹੀ ਮਿੰਨਤਾਂ ਤਰਲੇ ਕੀਤੇ ਗਏ, ਪਰ ਲੜਕੇ ਦੇ ਪਰਿਵਾਰ ਵਾਲਿਆਂ ਨੇ ਇਕ ਨਾ ਸੁਣੀ ਅਤੇ ਬਰਾਤ ਲਿਆਉਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ।

ਗੋਪਾਲ ਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਸ਼ਗਨ ਲੈ ਕੇ ਇਕ ਦਿਨ ਪਹਿਲਾਂ ਭਾਵ ਮੰਗਲਵਾਰ ਨੂੰ ਮੋਰਿੰਡਾ ਆਇਆ ਸੀ। ਸ਼ਗਨ ਦੀ ਰਸਮ ਮੋਰਿੰਡਾ ਦੇ ਕਰੌਨ ਹੋਟਲ ਵਿੱਚ ਸੀ ਜਿੱਥੇ ਉਨ੍ਹਾਂ ਲੜਕੇ ਨੂੰ 1 ਲੱਖ ਸ਼ਗਨ ਦਿੱਤਾ ਅਤੇ ਸਾਰੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਸੋਨੇ ਦੀਆਂ ਮੁੰਦਰੀਆਂ ਅਤੇ ਚੇਨੀਆਂ ਵੀ ਦਿੱਤੀਆਂ। ਦੱਸ ਦੇਈਏ ਕਿ ਉਹਨਾਂ ਨੇ ਆਪਣੀ ਸਮਰੱਥਾ ਅਨੁਸਾਰ ਸ਼ਗਨ ਦਿੱਤੇ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਸਾਮਾਨ ਵੀ ਦਾਜ ਵਜੋਂ ਦਿੱਤਾ।

Scroll to Top