ਲੁਧਿਆਣਾ, 31 ਅਕਤੂਬਰ 2025: ਲੁਧਿਆਣਾ ‘ਚ ਇੱਕ ਕਬੱਡੀ ਖਿਡਾਰੀ ਦੇ ਕਤਲ ਦਾ ਘਟਨਾ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜਗਰਾਉਂ ‘ਚ ਐਸਐਸਪੀ ਦਫ਼ਤਰ ਤੋਂ 250 ਮੀਟਰ ਦੂਰ ਵਾਪਰੀ ਹੈ। ਜਾਣਕਾਰੀ ਮੁਤਾਬਕ ਹਮਲਾਵਰ ਦੋ ਗੱਡੀਆਂ ‘ਚ ਆਏ ਸਨ, ਜਦੋਂ ਕਿ ਖਿਡਾਰੀ ਆਪਣੀ ਕਾਰ ‘ਚ ਸੀ। ਦੋਵਾਂ ਧਿਰਾਂ ਦੀਆਂ ਕਾਰਾਂ ਸੜਕ ‘ਤੇ ਥੋੜ੍ਹੀ ਜਿਹੀ ਟਕਰਾ ਗਈਆਂ, ਜਿਸ ਕਾਰਨ ਝਗੜਾ ਹੋ ਗਿਆ।
ਦੋਵਾਂ ਕਾਰਾਂ ‘ਚੋਂ ਸੱਤ ਤੋਂ ਅੱਠ ਨੌਜਵਾਨ ਉਤਰੇ ਅਤੇ ਖਿਡਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਅੰਤ ‘ਚ ਇੱਕ ਨੌਜਵਾਨ ਨੇ ਪਿਸਤੌਲ ਕੱਢੀ ਅਤੇ ਉਸਦੀ ਛਾਤੀ ‘ਚ ਗੋਲੀ ਮਾਰ ਦਿੱਤੀ। ਫਿਰ ਉਹ ਮੌਕੇ ਤੋਂ ਭੱਜ ਗਏ। ਖਿਡਾਰੀ ਦੀ ਪਛਾਣ 23 ਸਾਲਾ ਤੇਜਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਗਿੱਦੜਵਿੰਡੀ ਦਾ ਰਹਿਣ ਵਾਲਾ ਹੈ। ਉਹ ਕਈ ਜ਼ਿਲ੍ਹਾ ਪੱਧਰੀ ਸਰਕਲ ਕਬੱਡੀ ਟੂਰਨਾਮੈਂਟਾਂ ‘ਚ ਖੇਡ ਚੁੱਕਾ ਸੀ। ਪੁਲਿਸ ਦੇ ਮੁਤਾਬਕ ਦੋਸ਼ੀਆਂ ਦੀ ਪਛਾਣ ਹੋ ਗਈ ਹੈ ਅਤੇ ਉਨ੍ਹਾਂ ਦੀ ਨਿੱਜੀ ਰੰਜਿਸ਼ ਸੀ।
ਜਾਣਕਾਰੀ ਮੁਤਾਬਕ ਕਤਲ ਵਾਲੀ ਥਾਂ ਨੇੜੇ ਇੱਕ ਹਸਪਤਾਲ ਹੈ। ਹਸਪਤਾਲ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪਰ ਜਦੋਂ ਪੁਲਿਸ ਸੀਸੀਟੀਵੀ ਫੁਟੇਜ ਚੈੱਕ ਕਰਨ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਹਸਪਤਾਲ ਦੇ ਕੈਮਰੇ ਬੰਦ ਸਨ। ਉਸਦੀ ਲਾਸ਼ ਇਸ ਵੇਲੇ ਸਿਵਲ ਹਸਪਤਾਲ, ਜਗਰਾਉਂ ਵਿਖੇ ਰੱਖੀ ਗਈ ਹੈ। ਅੰਤਿਮ ਸਸਕਾਰ ਉਸਦੀ ਭੈਣ ਦੇ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ।
Read more: ਕੈਨੇਡਾ ‘ਚ ਪੰਜਾਬੀ ਕਾਰੋਬਾਰੀ ਦਾ ਗੋ.ਲੀ.ਆਂ ਮਾਰ ਕੇ ਕ.ਤ.ਲ, ਪੁਲਿਸ ਜਾਂਚ ‘ਚ ਜੁਟੀ
 
								 
								 
								 
								



