Ludhiana News: ਗੈਂ.ਗ.ਸ.ਟ.ਰ ਗਗਨਦੀਪ ਸਿੰਘ ਨੂੰ ਪੁਲਿਸ ਨੇ ਕੀਤਾ ਕਾਬੂ, ਪੁਲਿਸ ਟੀਮ ‘ਤੇ ਕੀਤੀ ਫ਼ਾ.ਇ.ਰਿੰ.ਗ

18 ਜੂਨ 2025: ਲੁਧਿਆਣਾ ਦੇ ਬਦਨਾਮ ਗੈਂਗਸਟਰ ਗਗਨਦੀਪ ਸਿੰਘ (gagandeep singh) ਉਰਫ ਗੈਰੀ ਲਲਟਨ ਉਰਫ ਰਾਵਣ ਨੂੰ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਕਾਬੂ ਕੀਤਾ ਹੈ। ਦੱਸ ਦੇਈਏ ਕਿ ਗੈਰੀ ਨੂੰ ਭੱਟੀਆਂ ਇਲਾਕੇ ਵਿੱਚ ਲੁਕਾਇਆ ਹੋਇਆ ਪਿਸਤੌਲ ਬਰਾਮਦ ਕਰਨ ਲਈ ਲਿਜਾਇਆ ਗਿਆ ਸੀ। ਉੱਥੇ ਪਹੁੰਚਣ ਤੋਂ ਬਾਅਦ ਉਸਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕਰ ਦਿੱਤੀ।

ਉਥੇ ਹੀ ਜਵਾਬੀ ਕਾਰਵਾਈ ਵਿੱਚ ਸਿਟੀ ਥਾਣਾ-2 ਦੇ ਐਸਐਚਓ ਤਰਵਿੰਦਰ ਬੇਦੀ (tarinder bedi) ਨੇ ਗੈਰੀ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਜ਼ਖਮੀ ਗੈਂਗਸਟਰ ਨੂੰ ਖੰਨਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਕਾਰਵਾਈ 15 ਜੂਨ ਨੂੰ ਗੈਂਗਵਾਰ ਤੋਂ ਬਾਅਦ ਕੀਤੀ ਗਈ ਹੈ।

ਦੋ ਗੈਂਗਾਂ ਵਿਚਕਾਰ ਗੋਲੀਬਾਰੀ ਹੋਈ ਸੀ

ਉਸ ਦਿਨ ਖੰਨਾ ਦੇ ਗ੍ਰੀਨਲੈਂਡ ਹੋਟਲ ਨੇੜੇ ਗੈਰੀ ਲਲਟਨ ਅਤੇ ਸੁਖਵੀਰ ਭੂਚੀ ਗੈਂਗ ਵਿਚਕਾਰ ਗੋਲੀਬਾਰੀ ਹੋਈ ਸੀ। ਇੱਕ ਕੁੜੀ ਨਾਲ ਦੋਸਤੀ ਇਸ ਲੜਾਈ ਦਾ ਕਾਰਨ ਬਣੀ। ਇਸ ਮਾਮਲੇ ਵਿੱਚ ਗੈਰੀ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ‘ਤੇ ਹਮਲੇ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਸਨ

ਐਸਐਸਪੀ ਡਾ. ਜੋਤੀ ਯਾਦਵ ਨੇ ਕਿਹਾ ਕਿ ਗੈਰੀ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਪੁਲਿਸ ਨੇ ਉਸ ਵਿਰੁੱਧ ਆਰਮਜ਼ ਐਕਟ ਅਤੇ ਪੁਲਿਸ ‘ਤੇ ਹਮਲੇ ਸਮੇਤ ਕਈ ਧਾਰਾਵਾਂ ਲਗਾਈਆਂ ਹਨ। ਪੁੱਛਗਿੱਛ ਦੌਰਾਨ ਹੋਰ ਨਾਮ ਸਾਹਮਣੇ ਆ ਸਕਦੇ ਹਨ।

Read More: Ludhiana News: ਪੰਜਾਬ ਪੁਲਿਸ ਦੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ, ਮਹਿਲਾ ਕਰਮਚਾਰੀ ਵੀ ਸ਼ਾਮਲ

Scroll to Top