Ludhiana News: ਪੁਲਿਸ ਤੇ ਬ.ਦ.ਮਾ.ਸ਼ਾਂ ਵਿਚਕਾਰ ਮੁਕਾਬਲਾ, ਚੱਲੀਆਂ ਗੋ.ਲੀ.ਆਂ

2 ਦਸੰਬਰ 2024: ਲੁਧਿਆਣਾ (ludhiana) ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਦੇਰ ਰਾਤ (late night) ਇੱਥੇ ਪੁਲਿਸ ਅਤੇ ਬਦਮਾਸ਼ਾਂ (police) ਵਿਚਕਾਰ ਮੁਕਾਬਲਾ (encounter) ਹੋਇਆ ਸੀ।

ਜਾਣਕਾਰੀ ਅਨੁਸਾਰ ਪੁਲਿਸ ਨੇ ਚੰਡੀਗੜ੍ਹ ਰੋਡ(chandigarh road)  ’ਤੇ ਸਥਿਤ ਧਨਾਸੂ ਇਲਾਕੇ ਵਿੱਚ ਬਾਈਕ ’ਤੇ ਜਾ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪਰ ਇਸੇ ਦੌਰਾਨ ਬਾਈਕ ਸਵਾਰ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਪਹਿਲਾਂ ਹਵਾ ਵਿੱਚ ਗੋਲੀ ਚਲਾਈ ਪਰ ਬਦਮਾਸ਼ ਲਗਾਤਾਰ ਗੋਲੀਬਾਰੀ ਕਰ ਰਹੇ ਸਨ। ਇਹ ਦੇਖ ਕੇ ਪੁਲਿਸ ਨੇ ਉਸ ਦੇ ਪੱਟ ‘ਤੇ ਗੋਲੀ ਚਲਾ ਦਿੱਤੀ। ਇਸ ਘਟਨਾ ‘ਚ ਅਪਰਾਧੀ ਡਿੱਗ ਕੇ ਜ਼ਖਮੀ ਹੋ ਗਿਆ, ਜਿਸ ਨੂੰ ਗ੍ਰਿਫਤਾਰ ਕਰਕੇ ਹਸਪਤਾਲ ਲਿਜਾਇਆ ਗਿਆ।

ਜ਼ਖਮੀ ਦੀ ਪਛਾਣ ਗੁਲਾਬ ਵਜੋਂ ਹੋਈ ਹੈ, ਜਿਸ ਨੇ ਕੁਝ ਦਿਨ ਪਹਿਲਾਂ ਸ਼ਾਹਕੋਟ ਇਲਾਕੇ ‘ਚ ਨੌਜਵਾਨ ਨੂੰ ਅਗਵਾ ਕੀਤਾ ਸੀ, ਪਤਾ ਲੱਗਾ ਹੈ ਕਿ ਦੋਸ਼ੀ ਲੁਧਿਆਣਾ ‘ਚ ਕਈ ਮਾਮਲਿਆਂ ‘ਚ ਭਗੌੜਾ ਵੀ ਹੈ।

 

 

Scroll to Top