Arvind Kejriwal

Ludhiana News: CM ਮਾਨ ਅਤੇ ਅਰਵਿੰਦ ਕੇਜਰੀਵਾਲ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਕਰਨਗੇ ਸ਼ੁਰੂ

2 ਅਪ੍ਰੈਲ 2025: ਲੁਧਿਆਣਾ (ludhiana) ਵਿੱਚ ਅੱਜ (2 ਅਪ੍ਰੈਲ) ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (arvind kejriwakl) ਨਸ਼ਿਆਂ ਵਿਰੁੱਧ ਇੱਕ ਪੈਦਲ ਯਾਤਰਾ ਕਰਨਗੇ। ਪਦਯਾਤਰਾ ਵਿੱਚ ਸਕੂਲੀ ਵਿਦਿਆਰਥੀ ਅਤੇ ਕਾਲਜ (college) ਦੇ ਵਿਦਿਆਰਥੀ ਵੀ ਭਾਗ ਲੈਣਗੇ। ਇਹ ਪੈਦਲ ਯਾਤਰਾ ਸਵੇਰੇ 11 ਵਜੇ ਆਰਤੀ ਚੌਕ ਤੋਂ ਸ਼ੁਰੂ ਹੋਵੇਗੀ, ਜੋ ਘੁਮਾਰ ਮੰਡੀ ਤੋਂ ਹੁੰਦੀ ਹੋਈ ਡੀਆਈਜੀ ਦੀ ਕੋਠੀ ਪਹੁੰਚੇਗੀ।

ਪੈਦਲ ਯਾਤਰਾ ਦੇ ਰੂਟ ‘ਤੇ ਕਰੀਬ 1 ਹਜ਼ਾਰ ਪੁਲਸ ਕਰਮਚਾਰੀ ਤਾਇਨਾਤ ਹਨ

ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਇਸ ਪੈਦਲ ਯਾਤਰਾ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੀਆਂ ਸੜਕਾਂ ’ਤੇ 1000 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਨੂੰ ਲੈ ਕੇ ਸੀਐਮ ਮਾਨ ਅਤੇ ਕੇਜਰੀਵਾਲ ਲੋਕਾਂ ਨੂੰ ਸੰਬੋਧਨ ਵੀ ਕਰਨਗੇ। ਪਦ ਯਾਤਰਾ ਦੇ ਸਵਾਗਤ ਲਈ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਰਕਰ ਤਿਆਰੀਆਂ ਕਰ ਰਹੇ ਹਨ।ਸੀਐਮ ਮਾਨ ਅਤੇ ਕੇਜਰੀਵਾਲ ਦੁਪਹਿਰ 2 ਵਜੇ ਤੱਕ ਲੁਧਿਆਣਾ ‘ਚ ਰਹਿਣਗੇ। ਇਸ ਤੋਂ ਬਾਅਦ ਉਹ ਵਾਪਸ ਚੰਡੀਗੜ੍ਹ ਚਲੇ ਜਾਣਗੇ। ਫਿਰ 3 ਅਪ੍ਰੈਲ ਨੂੰ ਮਾਨ ਅਤੇ ਕੇਜਰੀਵਾਲ ਆਈ.ਟੀ.ਆਈ.ਦਾ ਦੌਰਾ ਕਰਨਗੇ|

Read More: Ludhiana: ਆਮ ਆਦਮੀ ਪਾਰਟੀ ਨੂੰ ਮਿਲਿਆ ਸਮਰਥਨ, ਅਕਾਲੀ ਦਲ ਦੇ ਕੌਂਸਲਰ ਨੇ ਫੜ੍ਹਿਆ ਆਪ ਦਾ ਪੱਲ੍ਹਾ

Scroll to Top