Ludhiana News:ਬੁੱਢੇ ਨਾਲੇ ‘ਤੇ ਪ੍ਰਦਰਸ਼ਨ ਦੌਰਾਨ ਭਖਿਆ ਮਾਹੌਲ!

3 ਦਸੰਬਰ 2024: ਬੁੱਢੇ ਨਾਲੇ (Budhe Nala) ਦੇ ਗੰਦੇ ਪਾਣੀ ਨੂੰ ਲੈ ਕੇ ਲੁਧਿਆਣਾ ਵਿੱਚ ਮਾਹੌਲ ਗਰਮਾਇਆ ਹੋਇਆ ਹੈ। ਦੱਸ ਦੇਈਏ ਕਿ ਲੱਖਾ ਸਿਧਾਣਾ (lakha sidhana) ਦੇ ਸੱਦੇ ‘ਤੇ ਅੱਜ ਲੋਕਾਂ ਨੂੰ ਬੁੱਢਾ ਨਾਲਾ ਵਿਖੇ ਇਕੱਠੇ ਹੋਣ ਲਈ ਕਿਹਾ ਗਿਆ ਅਤੇ ਅੱਜ ਬੁੱਢਾ ਨਾਲਾ ਮਿੱਟੀ ਪਾ ਕੇ ਬੰਦ ਕਰਨ ਦਾ ਐਲਾਨ ਕੀਤਾ ਗਿਆ | ਅਜਿਹੇ ‘ਚ ਪੁਲਿਸ ਹਰਕਤ ‘ਚ ਆ ਗਈ ਹੈ ਅਤੇ ਕਈ ਇਲਾਕਿਆਂ ਨੂੰ ਸੀਲ (seel) ਕਰ ਦਿੱਤਾ ਹੈ। ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਲੱਖਾ ਸਿਧਾਣਾ ਦੇ ਹੱਕ ਵਿੱਚ ਸਾਥੀਆਂ ਸਣੇ ਮੈਦਾਨ ਵਿੱਚ ਉਤਰੇ ਜਗਰਾਉਂ ਦੇ ਸਮਾਜ ਸੇਵੀ ਸੁੱਖ ਨੂੰ ਪੁਲਿਸ (police) ਨੇ ਹਿਰਾਸਤ ਵਿੱਚ ਲੈ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਸੁੱਖ ਪੁਲਿਸ ਨੂੰ ਚਕਮਾ ਦੇ ਕੇ ਕਿਤੇ ਹੋਰ ਜਾ ਰਿਹਾ ਸੀ, ਜਦੋਂ ਉਹ ਚਾਹ ਪੀਣ ਲਈ ਇਕ ਢਾਬੇ ‘ਤੇ ਰੁਕਿਆ ਤਾਂ ਪੁਲਸ ਨੇ ਉਸ ਦੇ ਮੋਬਾਇਲ ਦੀ ਲੋਕੇਸ਼ਨ ਰਾਹੀਂ ਉਸ ਨੂੰ ਦਬੋਚ ਲਿਆ। ਸਮਾਜ ਸੇਵੀ ਸੁੱਖ ਨੇ ਕਿਹਾ ਕਿ ਉਹ ਬੁੱਢਾ ਡਰੇਨ ਦੇ ਗੰਦੇ ਪਾਣੀ ਦੇ ਖਿਲਾਫ ਹੀ ਹਨ। ਲੋਕਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਹੈ। ਉਨ੍ਹਾਂ ਨੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ।

read more:Ludhiana News: ਪੁਲਿਸ ਤੇ ਬ.ਦ.ਮਾ.ਸ਼ਾਂ ਵਿਚਕਾਰ ਮੁਕਾਬਲਾ, ਚੱਲੀਆਂ ਗੋ.ਲੀ.ਆਂ

Scroll to Top