Ludhiana Railway station

Ludhiana News: ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਕਰੀਬ 14 ਟਰੇਨਾਂ ਰਹਿਣਗੀਆਂ ਬੰਦ, ਜਾਣੋ ਕਾਰਨ

ਚੰਡੀਗੜ੍ਹ, 13 ਨਵੰਬਰ 2024: ਲੁਧਿਆਣਾ ਰੇਲਵੇ ਸਟੇਸ਼ਨ (Ludhiana Railway station) ਦੇ ਕੁਝ ਪਲੇਟਫਾਰਮਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ | ਦਰਅਸਲ, ਇਹ ਫੈਸਲਾ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਉਸਾਰੀ ਦੇ ਕੰਮ ਮੱਦੇਨਜਰ ਲਿਆ ਹੈ | ਜਿਸਦੇ ਚੱਲਦੇ 15 ਨਵੰਬਰ ਤੋਂ 31 ਦਸੰਬਰ ਤੱਕ 14 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ |

ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਰੇਲਵੇ ਸਟੇਸ਼ਨ (Ludhiana Railway station) ਦੇ ਪਲੇਟਫਾਰਮ ਨੰਬਰ-6 ਅਤੇ 7 ਕਰੀਬ 47 ਦਿਨਾਂ ਲਈ ਬੰਦ ਰਹਿਣਗੇ। ਇਨ੍ਹਾਂ ਦੋਵਾਂ ਪਲੇਟਫਾਰਮਾਂ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜਾਈ ਨਹੀਂ ਹੋਵੇਗੀ। ਇਸਦੇ ਨਾਲ ਹੀ ਯਾਤਰੀਆਂ ਦੇ ਦਾਖਲੇ ਦੀ ਮਨਾਹੀ ਹੋਵੇਗੀ। ਇਸ ਦਾ ਕੰਮ 31 ਦਸੰਬਰ ਨੂੰ ਮੁਕੰਮਲ ਹੋਣ ਤੋਂ ਬਾਅਦ 14 ਟਰੇਨਾਂ ਮੁੜ ਸ਼ੁਰੂ ਕੀਤਾ ਜਾਵੇਗਾ | ਰੇਲਵੇ ਸਟੇਸ਼ਨ ‘ਤੇ ਉਸਾਰੀ ਦਾ ਕੰਮ ਆਪਣੇ ਸਿਖਰ ‘ਤੇ ਹੈ। ਇਸ ਕਾਰਨ ਅਧਿਕਾਰੀਆਂ ਨੇ ਹੁਣ ਪਲੇਟਫਾਰਮ ਨੰਬਰ 6 ਅਤੇ 7 ‘ਤੇ ਕੰਮ ਕਰਨ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਟਰੇਨਾਂ ਨੂੰ ਰੱਦ:

ਟਰੇਨ ਨੰਬਰ 04997/98 ਲੁਧਿਆਣਾ-ਫ਼ਿਰੋਜ਼ਪੁਰ
14614/13 ਸਾਹਿਬਜ਼ਾਦਾ ਅਜੀਤ ਸਿੰਘ ਨਗਰ
14629/30 ਚੰਡੀਗੜ੍ਹ-ਫ਼ਿਰੋਜ਼ਪੁਰ
04743/44 ਹਿਸਾਰ-ਲੁਧਿਆਣਾ
04509/10 ਜਾਖਲ-ਲੁਧਿਆਣਾ
04509/10 ਜਾਖਲ-ਲੁਧਿਆਣਾ
04547 , 04745 ਚੁਰੂ-ਲੁਧਿਆਣਾ
04746 ਲੁਧਿਆਣਾ-ਹਿਸਾਰ

 

Scroll to Top