Ludhiana News: ਸਿਵਲ ਹਸਪਤਾਲ ‘ਚ 8 ਬਿਸਤਰਿਆਂ ਵਾਲਾ ਇੱਕ ਨਵਾਂ ICU ਸ਼ੁਰੂ, ਸਿਹਤ ਮੰਤਰੀ ਨੇ ਕੀਤਾ ਉਦਘਾਟਨ

7 ਮਈ 2025: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਿਵਲ ਹਸਪਤਾਲ (civil hospital) ਵਿੱਚ 8 ਬਿਸਤਰਿਆਂ ਵਾਲਾ ਇੱਕ ਨਵਾਂ ਆਈ.ਸੀ.ਯੂ. ਸ਼ੁਰੂ ਕੀਤਾ ਗਿਆ ਹੈ। ਸਿਹਤ ਮੰਤਰੀ ਬਲਵੀਰ ਸਿੰਘ ਨੇ ਇਸਦਾ ਉਦਘਾਟਨ ਕੀਤਾ। ਨਵੇਂ ਆਈਸੀਯੂ ਵਿੱਚ ਵੈਂਟੀਲੇਟਰ, ਹਾਈ-ਫਲੋ ਅਤੇ ਆਕਸੀਜਨ ਮਸ਼ੀਨਾਂ ਉਪਲਬਧ ਹੋਣਗੀਆਂ। ਡਾਕਟਰਾਂ ਅਤੇ (doctors and staff) ਸਟਾਫ਼ ਦੀ ਘਾਟ ਕਾਰਨ ਚਾਰ ਸਾਲ ਪਹਿਲਾਂ ਆਈ.ਸੀ.ਯੂ. ਬੰਦ ਕਰ ਦਿੱਤਾ ਗਿਆ ਸੀ।

ਨਰਸਾਂ, 3 ਟੈਕਨੀਸ਼ੀਅਨ ਅਤੇ ਸਿਹਤ ਕਰਮਚਾਰੀ ਤਾਇਨਾਤ

ਤੁਹਾਨੂੰ ਦੱਸ ਦੇਈਏ ਕਿ ਹੁਣ ਇਸਨੂੰ ਚਾਰ ਸਾਲਾਂ ਬਾਅਦ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਇੱਥੇ 15 ਸਟਾਫ ਨਰਸਾਂ, 3 ਟੈਕਨੀਸ਼ੀਅਨ ਅਤੇ ਸਿਹਤ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਹੁਣ ਮਰੀਜ਼ਾਂ ਨੂੰ ਪਟਿਆਲਾ ਜਾਂ (patiala and chandigarh) ਚੰਡੀਗੜ੍ਹ ਰੈਫਰ ਨਹੀਂ ਕੀਤਾ ਜਾਵੇਗਾ।

ਇੱਥੇ ਉਨ੍ਹਾਂ ਦਾ ਇਲਾਜ ਆਧੁਨਿਕ ਸਹੂਲਤਾਂ ਨਾਲ ਲੈਸ ਮਸ਼ੀਨਾਂ ਨਾਲ ਕੀਤਾ ਜਾਵੇਗਾ। ਹਸਪਤਾਲ ਵਿੱਚ ਓਪੀਡੀ ਸਲਿੱਪ ਸਿਸਟਮ ਨੂੰ ਵੀ ਔਨਲਾਈਨ ਕਰ ਦਿੱਤਾ ਗਿਆ ਹੈ।ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਮੁੰਡੀਆ, ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਤੇ ਵਿਧਾਇਕ ਅਸ਼ੋਕ ਪਰਾਸ਼ਰ (ਪੱਪੀ) ਵੀ ਮੌਜੂਦ ਸਨ।

Read More: War On Drugs: ਨਸ਼ਾ ਤਸਕਰ ਦੀ ਜਾਇਦਾਦ ‘ਤੇ ਚੱਲਿਆ ਸਰਕਾਰ ਦਾ ਪੀਲਾ ਪੰਜਾ

Scroll to Top