16 November 2024: ਲੁਧਿਆਣਾ ਦੇ ਮੁੱਲਾਂਪੁਰ ਪ੍ਰੇਮ ਨਗਰ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਘਰ ਦੇ ਬਾਹਰ ਕਰਿਆਨੇ ਦੀ ਦੁਕਾਨ ਚਲਾ ਰਹੀ ਇੱਕ ਔਰਤ ਅਤੇ ਉਸਦੇ ਪਤੀ ਨੂੰ ਗੋਲੀ ਮਾਰ ਦਿੱਤੀ ਗਈ। ਉਥੇ ਹੀ ਦੱਸ ਦੇਈਏ ਕਿ ਗੋਲੀ ਚਲਾਉਣ ਵਾਲੇ ਮੁਲਜ਼ਮ ਦੀ ਪਹਿਚਾਣ ਹੋ ਗੀ ਹੈ। ਜਿਸਦਾ ਨਾਂ ਸੁਰਿੰਦਰ ਛਿੰਦਾ ਹੈ ਜੋ ਕਿ ਨੇੜਲੇ ਪਿੰਡ ਈਸੇਵਾਲ ਦਾ ਰਹਿਣ ਵਾਲਾ ਹੈ। ਦੋਸ਼ੀ ਸੁਰਿੰਦਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਜੋੜੇ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੋਂ ਦੋਵਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।
ਜਨਵਰੀ 19, 2025 8:49 ਬਾਃ ਦੁਃ