ਚੰਡੀਗੜ੍ਹ, 21 ਦਸੰਬਰ 2024: Ludhiana MC Election Result: ਲੁਧਿਆਣਾ ‘ਚ ਨਗਰ ਨਿਗਮ ਚੋਣਾਂ ਲਈ ਦੀ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਵਾਰਡਾਂ ਵਾਈਸ ਨਤੀਜੇ ਐਲਾਨੇ ਜਾ ਰਹੇ ਹਨ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 1227 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੀ ਅਤੇ ਸਿਰਫ਼ ਪੋਲਿੰਗ ਸਟੇਸ਼ਨਾਂ ‘ਤੇ ਹੀ ਗਿਣਤੀ ਕੀਤੀ ਜਾ ਰਹੀ ਹੈ।
ਲੁਧਿਆਣਾ ਨਗਰ ਨਿਗਮ ਚੋਣ ਨਤੀਜਿਆਂ ਮੁਤਾਬਕ ਸ਼ਾਮ 7 ਵਜੇ ਤੱਕ ਆਮ ਆਦਮੀ ਪਾਰਟੀ ਦੇ 41 ਉਮੀਦਵਾਰ, ਕਾਂਗਰਸ ਦੇ 30 ਉਮੀਦਵਾਰ, ਭਾਜਪਾ ਦੇ 19 ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ 02 ਉਮੀਦਵਾਰ ਤੇ 03 ਆਜ਼ਾਦ ਜੇਤੂ ਰਹੇ
ਲੁਧਿਆਣਾ ‘ਚ ਕੁਝ ਜੇਤੂਆਂ ਦੇ ਨਾਂ:-
ਵਾਰਡ 49 ਤੋਂ ਅਨੀਤਾ ਰਾਜ ਭਾਜਪਾ ਤੋਂ ਜੇਤੂ ਰਹੀ
ਮੋਨਿਕਾ ਜੱਗੀ ਵਾਰਡ 83 ਤੋਂ ਭਾਜਪਾ ਨੇ ਜਿੱਤੀ।
ਵਾਰਡ 22 ਤੋਂ ‘ਆਪ’ ਦੇ ਜਸਪਾਲ ਗਰੇਵਾਲ ਜੇਤੂ ਰਹੇ
ਵਾਰਡ 24 ਤੋਂ ਕਾਂਗਰਸ ਦੇ ਗੁਰਮੀਤ ਸਿੰਘ ਜੇਤੂ ਰਹੇ
ਵਾਰਡ 77 ਤੋਂ ਭਾਜਪਾ ਨੇ ਪੂਨਮ ਰਾਤਰਾ ਜਿੱਤੀ।
ਵਾਰਡ 44 ਤੋਂ ‘ਆਪ’ ਦੇ ਸੋਹਣ ਸਿੰਘ ਨੇ ਜਿੱਤੀ
ਵਾਰਡ 16 ਤੋਂ ‘ਆਪ’ ਦੇ ਅਸ਼ਵਨੀ ਗੋਬੀ ਜੇਤੂ
ਵਾਰਡ 7 ਤੋਂ ਕਾਂਗਰਸ ਦੇ ਰਵਿੰਦਰ ਮੋਨੂੰ ਜੇਤੂ ਰਹੇ
Read More: Phagwara MC Election Result: ਫਗਵਾੜਾ ‘ਚ ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੇ 22 ਉਮੀਦਵਾਰ ਜੇਤੂ