ਲੁਧਿਆਣਾ, 21 ਮਈ 2024: ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿਖੇ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਵਕੀਲ ਭਾਈਚਾਰੇ ਨਾਲ ਮੁਲਾਕਾਤ ਕੀਤੀ, ਇਸ ਦੌਰਾਨ ਸਮੁੱਚੇ ਵਕੀਲ ਭਾਈਚਾਰੇ ਨੇ ਰਵਨੀਤ ਬਿੱਟੂ ਨੂੰ ਖੁੱਲ੍ਹੀ ਹਿਮਾਇਤ ਦਾ ਐਲਾਨ ਕੀਤਾ, ਇਸ ਮੌਕੇ ਰਵਨੀਤ ਬਿੱਟੂ ਤੋਂ ਇਲਾਵਾ ਬਿਕਰਮਜੀਤ ਸਿੰਘ ਸਿੱਧੂ, ਅਦਾਕਾਰਾ ਪ੍ਰੀਤੀ, ਪਰਮਿੰਦਰਪਾਲ ਸਿੰਘ, ਸੰਦੀਪ ਅਰੋੜਾ, ਰਾਜਿੰਦਰ ਭੰਡਾਰੀ, ਪਾਰਸ ਸ਼ਰਮਾ, ਵੰਸ਼ਿਕਾ ਜੈਨ, ਆਂਚਲ ਕਪੂਰ, ਦਿਵਿਆ ਮਿੱਤਲ, ਮੰਨਤ ਅਰੋੜਾ, ਉਮੇਸ਼ ਗਰਗ ਆਦਿ ਹਾਜ਼ਰ ਸਨ।
ਭਾਜਪਾ ਦੇ ਲੀਗਲ ਸੈੱਲ ਕੇ.ਜੀ. ਸ਼ਰਮਾ, ਵਿਜੇ ਸ਼ਰਮਾ, ਨਵੀਨ ਸ਼ਰਮਾ, ਬਲਵਿੰਦਰ ਰਾਏ ਵੱਲੋਂ ਆਯੋਜਿਤ ਮੀਟਿੰਗ ‘ਚ ਰਵਨੀਤ ਬਿੱਟੂ ਨੇ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਸਮਾਜ ਦੇ ਵਿਚ ਵਕੀਲ ਭਾਈਚਾਰੇ ਦਾ ਅਹਿਮ ਯੋਗਦਾਨ ਹੈ, ਨਿਆ ਦੀ ਲੜਾਈ ‘ਚ ਵਕੀਲ ਭਾਈਚਾਰਾ ਅਹਿਮ ਰੋਲ ਅਦਾ ਕਰਦਾ ਹੈ। ਉਹਨਾਂ ਕਿਹਾ ਅੱਜ ਦੀ ਲੜਾਈ ਵੀ ਨਿਆ ਦੀ ਲੜਾਈ ਹੈ, ਇੱਕ ਪਾਸੇ ਪੀਐੱਮ ਮੋਦੀ ਦੇਸ਼ ਦੇ ਲੋਕਾਂ ਹੱਕਾਂ ਦੀ ਗੱਲ ਕਰਦੇ ਹਨ, ਦੂਜੇ ਪਾਸੇ ਵਿਰੋਧੀ ਕੁਰਸੀ ਦੀ ਲੜਾਈ ਲੜ ਰਹੇ ਹਨ ਤਾਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਹੱਕਾਂ ਦੀ ਲੜਾਈ ‘ਚ ਪੀਐੱਮ ਮੋਦੀ ਦਾ ਸਾਥ ਦਈਏ।
ਉਹਨਾਂ (Ravneet Singh Bittu) ਕਿਹਾ ਕਿ ਮੈਂ ਸਮੁੱਚੇ ਵਕੀਲ ਭਾਈਚਾਰੇ ਵੱਲੋਂ ਦਿੱਤੇ ਸਮੱਰਥਨ ਦਾ ਧੰਨਵਾਦ ਕਰਦਾ ਹਾਂ ਤੇ ਵਿਸ਼ਵਾਸ਼ ਦਵਾਉਂਦਾ ਹੈ ਕਿਉਹਨਾਂ ਦੀਆਂ ਮੁਸ਼ਕਿਲਾਂ ਪਹਿਲ ਆਧਾਰ ‘ਤੇ ਹੱਲ ਕਰਵਾਵਾਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਤਨ ਸ਼ਰਮਾ, ਵਰਿੰਦਰ ਸ਼ਰਮਾ, ਨਿਤਿਸ਼ ਸ਼ਰਮਾ, ਰਾਜੇਸ਼ ਕਸ਼ਯਪ, ਰਾਕੇਸ਼ ਗੁਪਤਾ, ਪਰਮਿੰਦਰ ਸਿੰਘ, ਵਿਜੈ ਕੁਮਾਰ ਸ਼ਰਮਾ, ਕੌਸ਼ਾਗਰ ਕਸ਼ਯਪ, ਸ਼ਿਸ਼ ਗੁਪਤਾ, ਨਵੀਨ ਸ਼ਰਮਾ, ਅਮਿਤ ਗੁਪਤਾ, ਰੇਖਾ ਕਾਲੜਾ, ਲਲਿਤ ਸ਼ਰਮਾ, ਸੰਦੇਸ਼ ਅਰੋੜਾ, ਸੰਧਿਆ ਅਰੋੜਾ, ਪੁਨੀਤ ਗੁਪਤਾ, ਅੰਜਲੀ ਰਾਣਾ, ਰਮੇਸ਼ ਭਾਰਦਵਾਜ, ਸੰਜੀਵ ਸਕਸੈਨਾ, ਕਾਂਤਾ ਰਾਣੀ, ਕੁਮਾਰ ਚੌਧਰੀ, ਸਾਹਿਲ ਸ਼ਰਮਾ, ਵਿਨੇ ਨਾਗਰ, ਰਾਜਨ ਸ਼ਰਮਾ, ਸਾਹਿਲ ਸੇਤੀਆ ਆਦਿ ਹਾਜ਼ਰ ਸਨ।