July 7, 2024 6:35 pm
ਅਰਸ਼ ਡੱਲਾ

ਲੁਧਿਆਣਾ ਦੇ ਫਰਨੀਚਰ ਡੀਲਰ ਨੂੰ ਅਰਸ਼ ਡੱਲਾ ਨੇ ਦਿੱਤੀ ਧਮਕੀ, ਮੰਗੀ ਫਿਰੌਤੀ

ਚੰਡੀਗੜ੍ਹ 13 ਜਨਵਰੀ 2023: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਕਸਬੇ ਦੇ ਇੱਕ ਫਰਨੀਚਰ ਡੀਲਰ ਤੋਂ ਅੱਤਵਾਦੀ ਅਰਸ਼ ਡੱਲਾ ਦੇ ਨਾਮ ‘ਤੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰੋਬਾਰੀ ਨੂੰ ਪਹਿਲਾਂ ਵੀ ਇੱਕ ਗੈਂਗਸਟਰ ਦਾ ਫੋਨ ਆਇਆ ਸੀ, ਪਰ ਕੁਝ ਦਿਨਾਂ ਬਾਅਦ ਕਾਲਾਂ ਬੰਦ ਹੋ ਗਈਆਂ। ਹੁਣ ਪਿੰਡ ਬਰੜੇਕੇ ਵਿੱਚ ਹੋਏ ਕਤਲੇਆਮ ਤੋਂ ਬਾਅਦ ਅਰਸ਼ ਡੱਲਾ ਨੂੰ ਕੇਂਦਰ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਇੱਕ ਕਾਰੋਬਾਰੀ ਨੂੰ ਅਰਸ਼ ਡੱਲਾ ਦੇ ਨਾਂ ‘ਤੇ 30 ਲੱਖ ਰੁਪਏ ਦੀ ਧਮਕੀ ਮਿਲੀ ਹੈ।

ਕੇਂਦਰ ਸਰਕਾਰ ਵਲੋਂ ਅੱਤਵਾਦੀ ਐਲਾਨੇ ਅਰਸ਼ ਡੱਲਾ ਖਾਲਿਸਤਾਨ ਟਾਈਗਰ ਫੋਰਸ (KTF) ਵਿੱਚ ਕੈਨੇਡਾ ਤੋਂ ਇੱਕ ਗੈਂਗ ਚਲਾਉਂਦਾ ਹੈ। ਕਾਰੋਬਾਰੀ ਨੂੰ 30 ਲੱਖ ਰੁਪਏ ਦਾ ਇੰਤਜ਼ਾਮ ਕਰਨ ਲਈ ਕਿਹਾ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਧਮਕੀ ਦੀ ਸੂਚਨਾ ਮਿਲਣ ‘ਤੇ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਦੱਸਿਆ ਹੈ ਰਿਹਾ ਹੈ ਕਿ ਫਿਰੌਤੀ ਦੀ ਕਾਲ ਕਿਸੇ ਵਿਦੇਸ਼ੀ ਨੰਬਰ ਤੋਂ ਆਈ ਹੈ। ਕਾਰੋਬਾਰੀ ਨੇ ਇਸ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਸੌਂਪ ਦਿੱਤੀ ਹੈ। ਪੁਲਿਸ ਇਸ ਮਾਮਲੇ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਦੀ ਆਵਾਜ਼ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਧਮਕੀ ਦੇਣ ਵਾਲਾ ਅੱਤਵਾਦੀ ਅਰਸ਼ ਦਾਲਾ ਹੈ ਜਾਂ ਕੋਈ ਹੋਰ। ਫਿਲਹਾਲ ਪੁਲਿਸ ਕਾਰੋਬਾਰੀ ਨੂੰ ਸੁਰੱਖਿਆ ਦੇਣ ਦੀ ਤਿਆਰੀ ਕਰ ਰਹੀ ਹੈ।