ਲੁਧਿਆਣਾ ਜ਼ਿਮਨੀ ਚੋਣ Live : ਵੋਟਿੰਗ ਸ਼ੁਰੂ, ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ

19 ਜੂਨ 2025: ਪੰਜਾਬ ਦੇ ਲੁਧਿਆਣਾ ਵਿੱਚ ਪੱਛਮੀ ਵਿਧਾਨ ਸਭਾ ਸੀਟ (West assembly seat in Ludhiana) ‘ਤੇ ਉਪ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਆਪਣੀ ਪਤਨੀ ਨਾਲ ਵੋਟ ਪਾਉਣ ਲਈ ਪਹੁੰਚੇ ਹਨ।ਵੋਟਾਂ ਦੀ ਪਲ ਪਲ ਅੱਪਡੇਟ ਜਾਨਣ ਦੇ ਲਈ ਤੁਸੀਂ ਜੁੜੇ ਰਹੋ ਸਾਡੀ ਵੈੱਬਸਾਈਟ  https://theunmute.com/ ਦੇ ਨਾਲ..

ਇਸ ਸੀਟ ‘ਤੇ ਕੁੱਲ 1,75,469 ਵੋਟਰ ਹਨ, ਜਿਨ੍ਹਾਂ ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਇਹ ਉਪ ਚੋਣ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (shromni akali dal) ਸਮੇਤ ਚਾਰ ਪ੍ਰਮੁੱਖ ਪਾਰਟੀਆਂ ਵਿਚਕਾਰ ਸਿੱਧਾ ਮੁਕਾਬਲਾ ਹੈ। ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ।

ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਦਿਲਚਸਪ ਗੱਲ ਇਹ ਹੈ ਕਿ ‘ਆਪ’ ਨੇ ਇਸ ਸੀਟ ‘ਤੇ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਲਾਈਵ ਅੱਪਡੇਟ:

ਦੁਪਹਿਰ 3 ਵਜੇ ਤੱਕ 41.04 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ

ਲੁਧਿਆਣਾ ਪੱਛਮੀ ਸੀਟ ‘ਤੇ ਦੁਪਹਿਰ 1 ਵਜੇ ਤੱਕ 33.42 ਫੀਸਦੀ ਵੋਟਿੰਗ ਦਰਜ

ਆਸ਼ੂ ਦੀ ਪਤਨੀ ਤੇ AAP ਦੇ ਸੰਜੀਵ ਅਰੋੜਾ ਦੀ ਬਹਿਸ

ਵੋਟਿੰਗ ਦੌਰਾਨ ‘ਆਪ’ ਉਮੀਦਵਾਰ ਸੰਜੀਵ ਅਰੋੜਾ ਅਤੇ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਵਿਚਕਾਰ ਬਹਿਸ ਹੋ ਗਈ। ਇਸ ਦੇ ਨਾਲ ਹੀ ਫਰਜ਼ੀ ਵੋਟਿੰਗ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸਰਾਭਾ ਨਗਰ ‘ਚ ਵੋਟ ਪਾਉਣ ਆਏ ਇੱਕ ਵਿਅਕਤੀ ਨੇ ਦੋਸ਼ ਲਗਾਇਆ ਕਿ ਜਦੋਂ ਉਸਨੇ ਆਪਣੀ ਵੋਟਿੰਗ ਸਲਿੱਪ ਦਿਖਾਈ ਤਾਂ ਪੋਲਿੰਗ ਅਧਿਕਾਰੀ ਨੇ ਕਿਹਾ ਕਿ ਉਸਦੀ ਵੋਟ ਪਹਿਲਾਂ ਹੀ ਪਾਈ ਜਾ ਚੁੱਕੀ ਹੈ।

ਸਵੇਰੇ 11 ਵਜੇ ਤੱਕ 21.51 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਚਾਰਾਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਆਪਣੀਆਂ ਵੋਟਾਂ ਪਾਈਆਂ ਹਨ।

ਸਵੇਰੇ 9 ਵਜੇ ਤੱਕ 8.50 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਚਾਰਾਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਆਪਣੀਆਂ ਵੋਟਾਂ ਪਾਈਆਂ ਹਨ।

ਸੀਐਮ ਮਾਨ ਨੇ ਐਕਸ ‘ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ

CM ਮਾਨ ਨੇ ਕਿਹਾ- ਲੁਧਿਆਣਾ ਪੱਛਮੀ ਦੇ ਸੂਝਵਾਨ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਿਓ। ਆਪਣੇ ਇਲਾਕੇ ਦੇ ਵਿਕਾਸ ਅਤੇ ਤਰੱਕੀ ਲਈ ਤੁਸੀਂ ਆਪਣਾ ਬਣਦਾ ਫ਼ਰਜ਼ ਨਿਭਾਓ। ਅੱਜ ਦੇ ਦਿਨ ਨੂੰ ਛੁੱਟੀ ਵਾਲਾ ਦਿਨ ਨਾ ਸਮਝਿਓ, ਵੋਟ ਪਾਉਣ ਜ਼ਰੂਰ ਜਾਇਓ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਗੁਰਦੇਵ ਨਗਰ ਲੁਧਿਆਣਾ ਚ ਆਪਣੀ ਵੋਟ ਦਾ ਭੁਗਤਾਨ ਕਰਨ ਪਹੁੰਚੇ

ਪਰਿਵਾਰ ਤੇ ਖਾਸ ਸਾਥੀਆਂ ਸਣੇ ਵੋਟ ਪਾਉਣ ਪਹੁੰਚੇ ਭਾਰਤ ਭੂਸ਼ਣ ਆਸ਼ੂ

ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਪਾਈ ਵੋਟ

Read More: ਲੁਧਿਆਣਾ ਜ਼ਿਮਨੀ ਚੋਣ Live : ਵੋਟਿੰਗ ਸ਼ੁਰੂ, ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ

Scroll to Top