Ludhiana Accident

Ludhiana Accident: ਲੁਧਿਆਣਾ ‘ਚ ਤੇਜ਼ ਰਫ਼ਤਾਰ ਥਾਰ ਦਾ ਕਹਿਰ, ਸੜਕ ‘ਤੇ ਜਾਂਦੇ ਬਾਈਕ ਸਵਾਰ ਨੂੰ ਦਰੜਿਆ

ਲੁਧਿਆਣਾ , 30 ਅਪ੍ਰੈਲ 2025: Ludhiana Thar Accident: ਲੁਧਿਆਣਾ ‘ਚ ਅੱਜ ਇੱਕ ਤੇਜ਼ ਰਫ਼ਤਾਰ ਥਾਰ (Thar) ਡਰਾਈਵਰ ਔਰਤ ਨੇ ਇੱਕ ਬਾਈਕ ਸਵਾਰ ਨੂੰ ਦਰੜ ਦਿੱਤਾ। ਥਾਰ ਦੇ ਪਿਛਲੇ ਪਹੀਏ ਹੇਠ ਬਾਈਕ ਸਵਾਰ ਦੀ ਮੌਤ ਹੋ ਗਈ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਕਿਸੇ ਤਰ੍ਹਾਂ ਟਾਇਰ ਹੇਠਾਂ ਆਏ ਬਾਈਕ ਸਵਾਰ ਨੂੰ ਬਾਹਰ ਕੱਢਿਆ | ਇਹ ਘਟਨਾ ਅੱਜ ਦੁਪਹਿਰ ਪੀਏਯੂ ਦੇ ਨੇੜੇ ਵਾਪਰੀ ਹੈ। ਥਾਰ ਕਾਰ ਹਰਿਆਣਾ ਨੰਬਰ ਦੀ ਦੱਸੀ ਜਾ ਰਹੀ ਹੈ |

ਥਾਰ ਕਾਰ ਦੀ ਮਹਿਲਾ ਡਰਾਈਵਰ ਖੁਦ ਜ਼ਖਮੀ ਨੂੰ ਡੀਐਮਸੀ ਲੈ ਗਈ, ਕੁਝ ਸਮੇਂ ਬਾਅਦ, ਡਾਕਟਰਾਂ ਵੱਲੋਂ ਬਾਈਕ ਸਵਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ | ਇਸ ਤੋਂ ਬਾਅਦ ਉਕਤ ਮਹਿਲਾ ਚੁੱਪ-ਚਾਪ ਡੀਐਮਸੀ ਤੋਂ ਚਲੀ ਗਈ। ਪੁਲਿਸ ਨੇ ਘਟਨਾ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਉਕਤ ਮਹਿਲਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਦਰਅਸਲ, ਥਾਰ (Thar) ਚਲਾ ਰਹੀ ਇੱਕ ਮਹਿਲਾ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਜਿਵੇਂ ਹੀ ਉਸਨੇ ਯੂ-ਟਰਨ ਲਿਆ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ ਅੱਗੇ ਜਾ ਰਹੀ ਬਾਈਕ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ | ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਥਾਰ ਚਲਾ ਰਹੀ ਮਹਿਲਾ ਨੇ ਪਹਿਲਾਂ ਬਾਈਕ ਸਵਾਰ ਨੂੰ ਦਰੜਿਆ ਹੈ। ਬਾਈਕ ਸਵਾਰ ਟਾਇਰ ਹੇਠਾਂ ਬੁਰੀ ਤਰ੍ਹਾਂ ਦਰੜਿਆ ਗਿਆ ਅਤੇ ਫਿਰ ਥਾਰ ਇੱਕ ਬੰਦ ਦੁਕਾਨ ‘ਚ ਵੜ ਗਈ, ਜਿਸ ਤੋਂ ਬਾਅਦ ਦੁਕਾਨ ਨੂੰ ਵੀ ਨੁਕਸਾਨ ਪਹੁੰਚਿਆ।

ਆਸ-ਪਾਸ ਦੇ ਲੋਕ ਇਕੱਠੇ ਹੋਏ ਅਤੇ ਥਾਰ ਹੇਠਾਂ ਦੱਬੇ ਵਿਅਕਤੀ ਨੂੰ ਬਹੁਤ ਮੁਸ਼ਕਿਲ ਨਾਲ ਬਾਹਰ ਕੱਢਿਆ। ਲੋਕਾਂ ਦੇ ਅਨੁਸਾਰ, ਕੰਟਰੋਲ ਰੂਮ ‘ਚ ਵੀ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਇਸ ਘਟਨਾ ਨੂੰ ਲੈ ਕੇ ਘੁਮਾਰ ਮੰਡੀ ਪੁਲਿਸ ਸਟੇਸ਼ਨ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਫਰਾਰ ਮਹਿਲਾ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਥਾਰ ਨੂੰ ਵੀ ਆਪਣੀ ਕਬਜ਼ੇ ‘ਚ ਲੈ ਲਿਆ ਹੈ|

Read More: Jalandhar Accident: ਤੇਜ਼ ਰਫ਼ਤਾਰ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਕਾਰ ਚਾਲਕ ਗ੍ਰਿਫਤਾਰ

Scroll to Top