Ludhiana: ਦੋ ਧਿਰਾਂ ਵਿਚਾਲੇ ਹੋਈ ਲ.ੜਾ.ਈ, ਚੱ.ਲੀ.ਆਂ ਗੋ.ਲੀ.ਆਂ

1 ਦਸੰਬਰ 2024: ਲੁਧਿਆਣਾ (ludhiana) ਵਿੱਚ ਇੱਕ ਵਾਰ ਫਿਰ ਗੋਲੀਬਾਰੀ (firing) ਹੋਈ ਹੈ। ਢੰਡਾਰੀ ਖੁਰਦ ਇਲਾਕੇ ‘ਚ ਦੋ ਧਿਰਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਗੋਲੀਆਂ (firing) ਚਲਾਈਆਂ ਗਈਆਂ, ਜਿਸ ‘ਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜਿਨ੍ਹਾਂ ਨੂੰ ਦੇਰ ਰਾਤ ਸਿਵਲ ਹਸਪਤਾਲ (hospital) ਦਾਖਲ ਕਰਵਾਇਆ ਗਿਆ। ਪਤਾ ਲੱਗਾ ਹੈ ਕਿ ਇਲਾਕੇ ਦੇ ਇਕ ਮਕਾਨ ਮਾਲਕ ਨੇ ਕਿਰਾਏਦਾਰ ਦੀ ਕੁੱਟਮਾਰ ਕਰਕੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਵੱਡੇ ਵਿਵਾਦ ‘ਚ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਗੋਲੀਆਂ ਕਿਸ ਪਾਸਿਓਂ ਚਲਾਈਆਂ ਗਈਆਂ। ਫਿਲਹਾਲ ਜ਼ਖਮੀਆਂ ‘ਚ ਇਕ ਵਿਦਿਆਰਥੀ ਵੀ ਸ਼ਾਮਲ ਹੈ। ਜਿਸ ਦੇ ਪੱਟ ਵਿੱਚ ਗੋਲੀ ਲੱਗੀ ਹੈ।

 

 

Scroll to Top