ਲੁਧਿਆਣਾ, 21 ਜੂਨ 2023: ਲੁਧਿਆਣਾ (Ludhiana) ਰੇਲਵੇ ਸਟੇਸ਼ਨ ‘ਤੇ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਛੱਤੀਸਗੜ੍ਹ ਤੋਂ ਆ ਰਹੀ ਟਰੇਨ ‘ਚ ਇਕ-ਇਕ ਕਰਕੇ 15 ਕੁੜੀਆਂ ਬੇਹੋਸ਼ ਹੋ ਗਈਆਂ। ਇਸ ਘਟਨਾ ਤੋਂ ਬਾਅਦ ਕੁੜੀਆਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਤਪਾਲ ਪਹੁੰਚਾਇਆ ਗਿਆ ਹੈ। ਜਾਣਕਾਰੀ ਮੁਤਾਬਕ 120 ਕੁੜੀਆਂ ਦਾ ਗਰੁੱਪ ਛੱਤੀਸਗੜ੍ਹ ਤੋਂ ਦਾਦਰ ਐਕਸਪ੍ਰੈੱਸ ਟਰੇਨ ਰਾਹੀਂ ਅੰਮ੍ਰਿਤਸਰ ਜਾ ਰਹੀਆਂ ਸਨ, ਜਿਵੇਂ ਹੀ ਟਰੇਨ ਲੁਧਿਆਣਾ ਸਟੇਸ਼ਨ ‘ਤੇ ਪਹੁੰਚੀ ਤਾਂ 15 ਕੁੜੀਆਂ ਇਕ-ਇਕ ਕਰਕੇ ਬੇਹੋਸ਼ ਹੋ ਗਈਆਂ।
ਕੁੜੀਆਂ ਨੂੰ ਬੇਹੋਸ਼ ਹੁੰਦਿਆਂ ਦੇਖ ਕੇ ਯਾਤਰੀਆਂ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਕਤ ਕੁੜੀਆਂ ਸਪੋਰਟਸ ਗਰਲਜ਼ ਹਨ, ਜੋ ਅੰਮ੍ਰਿਤਸਰ ਆਪਣੇ ਘਰ ਜਾ ਰਹੀਆਂ ਸਨ। ਸ਼ੁਰੂਆਤੀ ਜਾਂਚ ‘ਚ ਇਹ ਪਤਾ ਲੱਗਾ ਹੈ ਕਿ ਕੁੜੀਆਂ ਨੇ ਅਜਿਹਾ ਕੁੱਝ ਖਾ ਲਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਈਆਂ। ਫਿਲਹਾਲ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।