ਲਖਨਊ ਯੂਨੀਵਰਸਿਟੀ

ਲਖਨਊ ਯੂਨੀਵਰਸਿਟੀ ਵੱਲੋਂ UG ਪ੍ਰਵੇਸ਼ ਪ੍ਰੀਖਿਆ 2025 ਲਈ ਸ਼ਡਿਊਲ ਜਾਰੀ

ਲਖਨਊ, 02 ਜੁਲਾਈ 2025: ਲਖਨਊ ਯੂਨੀਵਰਸਿਟੀ ਨੇ ਅੰਡਰਗ੍ਰੈਜੁਏਟ (ਯੂਜੀ) ਪ੍ਰਵੇਸ਼ ਪ੍ਰੀਖਿਆ 2025 ਲਈ ਪ੍ਰੀਖਿਆ ਸ਼ਡਿਊਲ ਜਾਰੀ ਕਰ ਦਿੱਤਾ ਹੈ। ਯੂਨੀਵਰਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਵੱਖ-ਵੱਖ ਵਿਸ਼ਿਆਂ ਲਈ ਪ੍ਰਵੇਸ਼ ਪ੍ਰੀਖਿਆਵਾਂ 5 ਜੁਲਾਈ ਤੋਂ 12 ਜੁਲਾਈ, 2025 ਤੱਕ ਕਰਵਾਈਆਂ ਜਾਣਗੀਆਂ। ਪ੍ਰੀਖਿਆ ‘ਚ ਸ਼ਾਮਲ ਹੋਣ ਵਾਲੇ ਉਮੀਦਵਾਰ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ikounivadm.samarth.edu.in ਤੋਂ ਆਪਣਾ ਪ੍ਰਵੇਸ਼ ਕਾਰਡ ਡਾਊਨਲੋਡ ਕਰ ਸਕਦੇ ਹਨ।

ਪ੍ਰੀਖਿਆ ਕੇਂਦਰ ‘ਚ ਦਾਖਲਾ ਕਾਰਡ ਤੋਂ ਬਿਨਾਂ ਦਾਖਲਾ ਨਹੀਂ ਦਿੱਤਾ ਜਾਵੇਗਾ, ਇਸ ਲਈ ਉਮੀਦਵਾਰਾਂ ਨੂੰ ਸਮੇਂ ਤੋਂ ਪਹਿਲਾਂ ਕਾਰਡ ਡਾਊਨਲੋਡ ਕਰਨਾ ਚਾਹੀਦਾ ਹੈ। ਪ੍ਰੀਖਿਆ ਕੇਂਦਰ ‘ਚ ਦਾਖਲਾ ਕਾਰਡ ਅਤੇ ਇੱਕ ਵੈਧ ਆਈਡੀ ਪਰੂਫ਼ ਲਿਆਉਣਾ ਲਾਜ਼ਮੀ ਹੈ। ਇਹ ਪ੍ਰੀਖਿਆ 5 ਤੋਂ 12 ਜੁਲਾਈ ਦੇ ਵਿਚਕਾਰ ਹੋਵੇਗੀ।

LU UG ਪ੍ਰਵੇਸ਼ ਕਾਰਡ 2025: ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰਨਾ ਹੈ

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ikounivadm.samarth.edu.in ‘ਤੇ ਜਾਓ।

ਹੋਮਪੇਜ ‘ਤੇ “ਡਾਊਨਲੋਡ ਐਡਮਿਟ ਕਾਰਡ” ਜਾਂ “ਯੂਜੀ ਪ੍ਰਵੇਸ਼ ਐਡਮਿਟ ਕਾਰਡ 2025” ਲਿੰਕ ‘ਤੇ ਕਲਿੱਕ ਕਰੋ।

ਹੁਣ ਲੌਗਇਨ ਪੇਜ ਖੁੱਲ੍ਹੇਗਾ, ਜਿਸ ‘ਚ ਲੋੜੀਂਦੇ ਵੇਰਵੇ ਜਿਵੇਂ ਕਿ ਰਜਿਸਟਰਡ ਈਮੇਲ ਆਈਡੀ, ਪਾਸਵਰਡ, ਕੈਪਚਾ ਕੋਡ ਆਦਿ ਭਰੋ।

ਸਾਰੇ ਵੇਰਵੇ ਭਰਨ ਤੋਂ ਬਾਅਦ, “ਲੌਗਇਨ” ਬਟਨ ‘ਤੇ ਕਲਿੱਕ ਕਰੋ।

ਤੁਹਾਡਾ ਐਡਮਿਟ ਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ।

ਇਸਨੂੰ ਚੈੱਕ ਕਰੋ ਅਤੇ ਫਿਰ “ਡਾਊਨਲੋਡ” ‘ਤੇ ਕਲਿੱਕ ਕਰੋ।

Read More: ਉੱਤਰ ਪ੍ਰਦੇਸ਼ ਟਰਾਂਸਪੋਰਟ ਦੀਆਂ 600 ਬੱਸਾਂ ‘ਚ ਲੱਗਣਗੇ ਐਂਟੀ-ਸਲੀਪ ਡਿਵਾਈਸ

Scroll to Top