Kashmiris

ਲੈਫਟੀਨੈਂਟ ਨਰਵਾਲ ਦੀ ਪਤਨੀ ਦਾ ਬਿਆਨ, ਕਸ਼ਮੀਰੀਆਂ ਤੇ ਮੁਸਲਮਾਨਾਂ ਦੇ ਵਿਰੁੱਧ ਨਾ ਜਾਓ

ਕਰਨਾਲ, 01 ਮਈ 2025: ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱ.ਤ.ਵਾ.ਦੀ ਹ.ਮ.ਲੇ ‘ਚ ਭਾਰਤੀ ਜਲ ਫੌਜ ਦੇ ਲੈਫਟੀਨੈਂਟ ਵਿਨੈ ਨਰਵਾਲ ਸਮੇਤ 26 ਨਿਹੱਥੇ ਸੈਲਾਨੀ ਮਾਰੇ ਗਏ ਸਨ। ਇਸ ਅੱ.ਤ.ਵਾ.ਦੀ ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਮ੍ਰਿਤਕਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਅੱਜ ਹਰਿਆਣਾ ਦੇ ਕਰਨਾਲ ‘ਚ ਮੀਡੀਆ ਨਾਲ ਗੱਲ ਕਰਦੇ ਹੋਏ, ਲੈਫਟੀਨੈਂਟ ਵਿਨੈ ਦੀ ਪਤਨੀ ਹਿਮਾਂਸ਼ੀ ਨਰਵਾਲ ਨੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ਅਸੀਂ ਨਹੀਂ ਚਾਹੁੰਦੇ ਕਿ ਲੋਕ ਮੁਸਲਮਾਨਾਂ ਜਾਂ ਕਸ਼ਮੀਰੀਆਂ (Kashmiris) ਵਿਰੁੱਧ ਵਿਵਹਾਰ ਕਰਨ। ਹਿਮਾਂਸ਼ੀ ਨੇ ਕਿਹਾ ਕਿ ਜਿਸ ਤਰ੍ਹਾਂ ਲੋਕ ਇਸ ਘਟਨਾ ਤੋਂ ਬਾਅਦ ਮੁਸਲਮਾਨਾਂ ਅਤੇ ਕਸ਼ਮੀਰੀਆਂ ਵਿਰੁੱਧ ਬੋਲ ਰਹੇ ਹਨ, ਉਹ ਨਹੀਂ ਹੋਣਾ ਚਾਹੀਦਾ।

ਜੰਮੂ-ਕਸ਼ਮੀਰ ਦੇ ਪਹਿਲਗਾਮ ਸ਼ਹਿਰ ਨੇੜੇ ‘ਮਿੰਨੀ ਸਵਿਟਜ਼ਰਲੈਂਡ’ ਵਜੋਂ ਜਾਣੇ ਜਾਂਦੇ ਇੱਕ ਸੈਰ-ਸਪਾਟਾ ਸਥਾਨ ‘ਤੇ ਮੰਗਲਵਾਰ ਦੁਪਹਿਰ ਨੂੰ ਹੋਏ ਹਮਲੇ ‘ਚ 26 ਲੋਕ ਮਾਰੇ ਗਏ, ਜਿਨ੍ਹਾਂ ‘ਚੋਂ ਜ਼ਿਆਦਾਤਰ ਸੈਲਾਨੀ ਸਨ। 2019’ਚ ਪੁਲਵਾਮਾ ਹਮਲੇ ਤੋਂ ਬਾਅਦ ਇਹ ਘਾਟੀ ‘ਚ ਸਭ ਤੋਂ ਘਾਤਕ ਹਮਲਾ ਹੈ।

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਮੁਖੀ ਸਦਾਨੰਦ ਦਾਤੇ ਵੀਰਵਾਰ ਦੁਪਹਿਰ ਪਹਿਲਗਾਮ ਪਹੁੰਚੇ। ਉਹ ਬੈਸਰਨ ‘ਚ ਤਿੰਨ ਘੰਟੇ ਰਹੇ। ਦੂਜੇ ਪਾਸੇ, ਪਾਕਿਸਤਾਨ ਨੇ ਫਿਰ ਤੋਂ ਅੰਤਰਰਾਸ਼ਟਰੀ ਸਰਹੱਦ ‘ਤੇ ਚੌਕੀਆਂ ‘ਤੇ ਆਪਣੇ ਝੰਡੇ ਲਗਾ ਦਿੱਤੇ ਹਨ। ਇੱਕ ਦਿਨ ਪਹਿਲਾਂ, ਪਾਕਿਸਤਾਨ ਨੇ ਚੌਕੀਆਂ ਤੋਂ ਝੰਡੇ ਹਟਾ ਦਿੱਤੇ ਸਨ। ਇਸ ਦੌਰਾਨ ਪਾਕਿਸਤਾਨ ਨੇ ਅਮਰੀਕਾ ਤੋਂ ਮੱਦਦ ਮੰਗੀ ਹੈ।

ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਭਾਰਤੀ ਜਲ ਫੌਜ ਨੇ ਜੰਗੀ ਜਹਾਜ਼ ਨੂੰ ਅਲਰਟ ‘ਤੇ ਰੱਖਿਆ ਹੈ। ਹਾਲ ਹੀ ‘ਚ ਅਰਬ ਸਾਗਰ ‘ਚ ਜਹਾਜ਼-ਵਿਰੋਧੀ ਅਤੇ ਹਵਾਈ ਜਹਾਜ਼-ਵਿਰੋਧੀ ਗੋਲੀਬਾਰੀ ਦਾ ਅਭਿਆਸ ਕੀਤਾ ਗਿਆ। ਗੁਜਰਾਤ ਦੇ ਨੇੜੇ ਤੱਟ ਰੱਖਿਅਕ ਵੀ ਤਾਇਨਾਤ ਕੀਤੇ ਗਏ ਹਨ।

Read More: PM ਮੋਦੀ ਦੀ NSA ਅਜੀਤ ਡੋਭਾਲ ਤੇ ਤਿੰਨਾਂ ਹਥਿਆਰਬੰਦ ਫੌਜਾਂ ਦੇ ਮੁਖੀਆਂ ਨਾਲ ਬੈਠਕ

Scroll to Top