LSG ਬਨਾਮ RR

LSG ਬਨਾਮ RR: ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਰਾਜਸਥਾਨ ‘ਚ ਸੰਜੂ ਸੈਮਸਨ ਦੀ ਜਗ੍ਹਾ ਵੈਭਵ ਨੂੰ ਮੌਕਾ

ਚੰਡੀਗੜ੍ਹ, 19 ਅਪ੍ਰੈਲ 2025: ਲਖਨਊ ਸੁਪਰ ਜਾਇੰਟਸ ਨੇ ਰਾਜਸਥਾਨ ਰਾਇਲਜ਼ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਰਿਸ਼ਭ ਪੰਤ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੈਚ ਲਈ ਪਲੇਇੰਗ 11 ‘ਚ ਇੱਕ ਬਦਲਾਅ ਕੀਤਾ ਹੈ। ਆਕਾਸ਼ ਦੀਪ ਦੀ ਜਗ੍ਹਾ ਪ੍ਰਿੰਸ ਯਾਦਵ ਦੀ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਰਿਆਨ ਪਰਾਗ ਅੱਜ ਰਾਜਸਥਾਨ ਦੀ ਕਪਤਾਨੀ ਕਰ ਰਹੇ ਹਨ। ਸੰਜੂ ਸੈਮਸਨ ਪਿਛਲੇ ਮੈਚ ‘ਚ ਪੇਟ ਦੀ ਸਮੱਸਿਆ ਕਾਰਨ ਰਿਟਾਇਰਡ ਹਰਟ ਹੋ ਗਏ ਸਨ। ਉਹ ਇਸ ਮੈਚ ‘ਚ ਨਹੀਂ ਖੇਡੇਗਾ। ਉਨ੍ਹਾਂ ਦੀ ਜਗ੍ਹਾ ਵੈਭਵ ਸੂਰਿਆਵੰਸ਼ੀ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ।

ਸ਼ੁਰੂ ‘ਚ ਲਖਨਊ ਦੀ ਕਮਜ਼ੋਰ ਕੜੀ ਇਸਦੇ ਗੇਂਦਬਾਜ਼ ਸਨ ਪਰ ਉਨ੍ਹਾਂ ਨੇ ਆਪਣੀਆਂ ਗਲਤੀਆਂ ਤੋਂ ਸਿੱਖਿਆ ਹੈ ਅਤੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦੇ ਸਭ ਤੋਂ ਤੇਜ਼ ਗੇਂਦਬਾਜ਼ ਮਯੰਕ ਯਾਦਵ ਟੀਮ ‘ਚ ਸ਼ਾਮਲ ਹੋ ਗਏ ਹਨ, ਹਾਲਾਂਕਿ ਟੀਮ ਪ੍ਰਬੰਧਨ ਸੈਂਟਰ ਆਫ਼ ਐਕਸੀਲੈਂਸ ਤੋਂ ਉਸਦੇ ਫਿਟਨੈਸ ਸਰਟੀਫਿਕੇਟ ਦੀ ਉਡੀਕ ਕਰ ਰਿਹਾ ਹੈ।

Read More: LSG ਬਨਾਮ RR: ਦੂਜੇ ਮੁਕਾਬਲੇ ‘ਚ ਰਾਜਸਥਾਨ ਰਾਇਲਜ਼ ਸਾਹਮਣੇ ਲਖਨਊ ਸੁਪਰ ਜਾਇੰਟਸ ਦੀ ਚੁਣੌਤੀ

Scroll to Top