LSG ਬਨਾਮ RR

LSG ਬਨਾਮ RR: ਲਖਨਊ ਸੁਪਰਜਾਇੰਟਸ ਨੇ ਰੋਮਾਂਚਕ ਮੈਚ ‘ਚ ਰਾਜਸਥਾਨ ਰਾਇਲਜ਼ ਨੂੰ 2 ਦੌੜਾਂ ਨਾਲ ਹਰਾਇਆ

ਚੰਡੀਗੜ੍ਹ, 20 ਅਪ੍ਰੈਲ 2025: LSG ਬਨਾਮ RR: ਲਖਨਊ ਸੁਪਰਜਾਇੰਟਸ ਨੇ ਆਈਪੀਐਲ ਦੇ ਇੱਕ ਰੋਮਾਂਚਕ ਮੈਚ ‘ਚ ਰਾਜਸਥਾਨ ਰਾਇਲਜ਼ ਨੂੰ 2 ਦੌੜਾਂ ਨਾਲ ਹਰਾ ਦਿੱਤਾ। ਲਖਨਊ ਦੇ ਆਵੇਸ਼ ਖਾਨ ਨੇ 20ਵੇਂ ਓਵਰ ‘ਚ 9 ਦੌੜਾਂ ਦਾ ਬਚਾਅ ਕੀਤਾ ਅਤੇ ਲਖਨਊ ਨੂੰ ਜਿੱਤ ਦਿਵਾਈ ਅਤੇ 3 ਵਿਕਟਾਂ ਲਈਆਂ। ਏਡੇਨ ਮਾਰਕਰਾਮ ਅਤੇ ਆਯੂਸ਼ ਬਡੋਨੀ ਦੋਵਾਂ ਨੇ ਅਰਧ ਸੈਂਕੜੇ ਲਗਾਏ।

ਲਖਨਊ ਨੇ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 5 ਵਿਕਟਾਂ ਗੁਆ ਕੇ 180 ਦੌੜਾਂ ਬਣਾਈਆਂ। ਜਵਾਬ ‘ਚ ਰਾਜਸਥਾਨ 5 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 178 ਦੌੜਾਂ ਹੀ ਬਣਾ ਸਕਿਆ। ਯਸ਼ਸਵੀ ਜੈਸਵਾਲ ਨੇ 74 ਦੌੜਾਂ ਬਣਾਈਆਂ। ਵਨਿੰਦੂ ਹਸਾਰੰਗਾ ਨੇ 2 ਵਿਕਟਾਂ ਲਈਆਂ।

181 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਨੂੰ ਯਸ਼ਸਵੀ ਜੈਸਵਾਲ ਨੇ ਤੇਜ਼ ਸ਼ੁਰੂਆਤ ਦਿੱਤੀ। 14 ਸਾਲ ਦੇ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨਾਲ 85 ਦੌੜਾਂ ਦੀ ਸਾਂਝੇਦਾਰੀ ਕੀਤੀ। ਯਸ਼ਸਵੀ ਨੇ 31 ਗੇਂਦਾਂ ‘ਚ ਅਰਧ ਸੈਂਕੜਾ ਬਣਾਇਆ। ਯਸ਼ਸਵੀ 74 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ।

ਰਾਜਸਥਾਨ ਨੂੰ ਆਖਰੀ 3 ਓਵਰਾਂ ‘ਚ 25 ਦੌੜਾਂ ਦੀ ਲੋੜ ਸੀ। ਇੱਥੇ ਆਵੇਸ਼ ਖਾਨ ਗੇਂਦਬਾਜ਼ੀ ਕਰਨ ਆਇਆ, ਆਵੇਸ਼ ਨੇ 18ਵੇਂ ਓਵਰ ਵਿੱਚ ਸਿਰਫ਼ 5 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਵੀ ਲਈਆਂ। ਉਸਦੇ ਓਵਰ ਨੇ ਰਾਜਸਥਾਨ ‘ਤੇ ਦਬਾਅ ਬਣਾਇਆ ਅਤੇ ਟੀਮ ਜਿੱਤਣ ਦੀ ਸਥਿਤੀ ‘ਚ ਹੋਣ ਦੇ ਬਾਵਜੂਦ 2 ਦੌੜਾਂ ਨਾਲ ਹਾਰ ਗਈ। ਆਵੇਸ਼ ਨੇ ਆਖਰੀ ਓਵਰ ‘ਚ 9 ਦੌੜਾਂ ਵੀ ਬਚਾਈਆਂ।

Read More: LSG ਬਨਾਮ RR: ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਰਾਜਸਥਾਨ ‘ਚ ਸੰਜੂ ਸੈਮਸਨ ਦੀ ਜਗ੍ਹਾ ਵੈਭਵ ਨੂੰ ਮੌਕਾ

Scroll to Top