LSG vs MI

LSG vs MI: ਪਲੇਆਫ ਦੇ ਦੂਜੇ ਮੁਕਾਬਲੇ ‘ਚ ਲਖਨਊ ਤੇ ਮੁੰਬਈ ਆਹਮੋ-ਸਾਹਮਣੇ

ਚੰਡੀਗੜ੍ਹ, 24 ਮਈ 2023: (LSG vs MI) ਆਈ.ਪੀ.ਐੱਲ 2023 ਦੇ ਐਲੀਮੀਨੇਟਰ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤ ਕੇ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਦਾ ਸਾਹਮਣਾ ਕਰਨਾ ਚਾਹੁਣਗੀਆਂ। ਲਖਨਊ ਦੀ ਟੀਮ ਪਲੇਆਫ ਵਿੱਚ ਸਿਰਫ਼ ਦੂਜਾ ਮੈਚ ਖੇਡੇਗੀ ਅਤੇ ਪਹਿਲੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਮੁੰਬਈ ਪਲੇਆਫ ‘ਚ ਆਪਣਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਣਾ ਚਾਹੇਗੀ।

ਪਲੇਆਫ ਵਿੱਚ ਮੁੰਬਈ ਇੰਡੀਅਨਜ਼ ਦਾ ਰਿਕਾਰਡ ਸ਼ਾਨਦਾਰ ਹੈ। ਮੁੰਬਈ ਨੇ ਪਲੇਆਫ ਵਿੱਚ 18 ਮੈਚ ਖੇਡੇ ਹਨ ਅਤੇ 12 ਵਿੱਚ ਜਿੱਤ ਦਰਜ ਕੀਤੀ ਹੈ। ਮੁੰਬਈ ਨੇ ਸਭ ਤੋਂ ਵੱਧ ਪੰਜ ਵਾਰ ਆਈਪੀਐਲ ਖਿਤਾਬ ਜਿੱਤਿਆ ਹੈ। ਇਸ ਸੀਜ਼ਨ ਵਿੱਚ ਵੀ ਇਹ ਟੀਮ ਲਗਾਤਾਰ ਤਿੰਨ ਮੈਚ ਜਿੱਤ ਕੇ ਛੇਵੀਂ ਵਾਰ ਟਰਾਫੀ ਜਿੱਤਣਾ ਚਾਹੇਗੀ।

ਮੁੰਬਈ ਦੀ ਟੀਮ ਹੁਣ ਤੱਕ ਆਈ.ਪੀ.ਐੱਲ. ‘ਚ ਲਖਨਊ ਦੀ ਬਰਾਬਰੀ ਨਹੀਂ ਕਰ ਸਕੀ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ ਤਿੰਨ ਮੈਚ ਹੋ ਚੁੱਕੇ ਹਨ ਅਤੇ ਸਾਰੇ ਮੈਚ ਲਖਨਊ ਨੇ ਜਿੱਤੇ ਹਨ। ਇਸ ਮੈਚ ਵਿੱਚ ਵੀ ਲਖਨਊ ਦੀ ਟੀਮ ਜਿੱਤ ਦਰਜ ਕਰਕੇ ਮੁੰਬਈ ਖ਼ਿਲਾਫ਼ ਅਜਿੱਤ ਹੋਣ ਦਾ ਰਿਕਾਰਡ ਬਰਕਰਾਰ ਰੱਖਣਾ ਚਾਹੇਗੀ।

Scroll to Top