ਚੰਡੀਗੜ੍ਹ, 22 ਅਪ੍ਰੈਲ 2023: (LSG Vs GT) ਲਖਨਊ ਦੇ ਕਪਤਾਨ ਕੇ.ਐਲ ਰਾਹੁਲ (KL Rahul) ਨੇ ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰਜਾਇੰਟਸ ਵਿਚਾਲੇ ਖੇਡੇ ਜਾ ਰਹੇ ਮੈਚ ਵਿੱਚ ਇੱਕ ਵੱਡਾ ਰਿਕਾਰਡ ਬਣਾਇਆ ਹੈ। ਉਹ ਟੀ-20 ਕ੍ਰਿਕਟ ‘ਚ ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਰਾਹੁਲ ਨੇ ਇਸ ਮਾਮਲੇ ‘ਚ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ।
ਕੇ.ਐਲ ਰਾਹੁਲ ਅੱਜ ਦੇ ਮੈਚ ਵਿੱਚ ਸ਼ਾਨਦਾਰ ਰੰਗ ਵਿੱਚ ਨਜ਼ਰ ਆਏ। ਉਸ ਨੇ ਸੈਂਕੜਾ ਲਗਾ ਕੇ ਟੀ-20 ਕ੍ਰਿਕਟ ‘ਚ ਆਪਣੀਆਂ ਸੱਤ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਖਾਸ ਗੱਲ ਇਹ ਹੈ ਕਿ ਰਾਹੁਲ ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਨੇ 197 ਪਾਰੀਆਂ ‘ਚ 136 ਦੇ ਸਟ੍ਰਾਈਕ ਰੇਟ ਨਾਲ ਇਹ ਉਪਲਬਧੀ ਹਾਸਲ ਕੀਤੀ। ਉਨ੍ਹਾਂ ਨੇ ਇਸ ਮਾਮਲੇ ‘ਚ ਟੀਮ ਇੰਡੀਆ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ।
ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼
ਕੇ.ਐਲ ਰਾਹੁਲ ਨੇ 197 ਪਾਰੀ ਖੇਡੀ
ਵਿਰਾਟ ਕੋਹਲੀ ਨੇ 212 ਪਾਰੀਆਂ
ਸ਼ਿਖਰ ਧਵਨ ਨੇ 246 ਪਾਰੀਆਂ
ਸੁਰੇਸ਼ ਰੈਨਾ ਨੇ 251 ਪਾਰੀ ਖੇਡੀ
ਰੋਹਿਤ ਸ਼ਰਮਾ 258 ਦੀ ਪਾਰੀ
ਰੌਬਿਨ ਉਥੱਪਾ 271 ਪਾਰੀ
ਰਾਹੁਲ ਦਾ ਅੰਤਰਰਾਸ਼ਟਰੀ ਟੀ-20 ਕਰੀਅਰ
ਕੇ.ਐਲ ਰਾਹੁਲ (KL Rahul) ਨੇ ਵੀ ਆਪਣੇ ਅੰਤਰਰਾਸ਼ਟਰੀ ਟੀ-20 ਕਰੀਅਰ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ। ਰਾਹੁਲ ਨੇ ਹੁਣ ਤੱਕ 72 ਮੈਚਾਂ ਦੀਆਂ 68 ਪਾਰੀਆਂ ‘ਚ 2265 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਸੈਂਕੜੇ ਅਤੇ 22 ਅਰਧ ਸੈਂਕੜੇ ਲਗਾਏ ਹਨ। ਇਸ ਦੌਰਾਨ ਰਾਹੁਲ ਦਾ ਸਟ੍ਰਾਈਕ ਰੇਟ 139 ਤੋਂ ਵੱਧ ਰਿਹਾ ਹੈ।
ਰਾਹੁਲ ਦਾ ਆਈਪੀਐਲ ਕਰੀਅਰ
ਦੂਜੇ ਪਾਸੇ ਜੇਕਰ ਰਾਹੁਲ ਦੇ ਆਈਪੀਐਲ ਕਰੀਅਰ ਦੀ ਗੱਲ ਕਰੀਏ ਤਾਂ ਇਸ ਮੈਚ ਤੱਕ ਉਸ ਨੇ 116 ਮੈਚਾਂ ਦੀਆਂ 107 ਪਾਰੀਆਂ ਵਿੱਚ 4099 ਦੌੜਾਂ ਬਣਾਈਆਂ ਹਨ, ਜਿਸ ਵਿੱਚ 4 ਸੈਂਕੜੇ ਅਤੇ 32 ਅਰਧ ਸੈਂਕੜੇ ਸ਼ਾਮਲ ਹਨ। ਰਾਹੁਲ ਅੱਜ ਦੇ ਮੈਚ ਵਿੱਚ ਵੀ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ।