ਚੰਡੀਗੜ੍ਹ, 14 ਅਪ੍ਰੈਲ 2025: LSG ਬਨਾਮ CSK: ਇੰਡੀਅਨ ਪ੍ਰੀਮਿਅਰ ਲੀਗ 2025 ‘ਚ ਚੇਨਈ ਸੁਪਰ ਕਿੰਗਜ਼ (CSK) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਲਖਨਊ ਸੁਪਰ ਜਾਇੰਟਸ (LSG) ਲਈ ਸਲਾਮੀ ਬੱਲੇਬਾਜ਼ ਮਿਸ਼ੇਲ ਮਾਰਸ਼ ਗੁਜਰਾਤ ਟਾਈਟਨਜ਼ ਵਿਰੁੱਧ ਨਹੀਂ ਖੇਡਿਆ। ਲਗਾਤਾਰ 5 ਹਾਰਾਂ ਨਾਲ ਅੰਕ ਸੂਚੀ ‘ਚ ਸਭ ਤੋਂ ਹੇਠਾਂ ਰਹਿਣ ਵਾਲੀ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ (CSK) ਲਖਨਊ ਸੁਪਰ ਜਾਇੰਟਸ ਵਿਰੁੱਧ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ।
ਧੋਨੀ ਜ਼ਖਮੀ ਰਿਤੁਰਾਜ ਗਾਇਕਵਾੜ ਦੀ ਜਗ੍ਹਾ ਬਾਕੀ ਸੀਜ਼ਨ ਲਈ ਟੀਮ ਦੀ ਕਪਤਾਨੀ ਕਰ ਰਹੇ ਹਨ। ਘਰੇਲੂ ਮੈਦਾਨ ‘ਤੇ ਸਪਿੰਨਰਾਂ ਵਿਰੁੱਧ ਬੱਲੇਬਾਜ਼ਾਂ ਦੇ ਸੰਘਰਸ਼ ਨੂੰ ਦੇਖਦੇ ਹੋਏ, ਬੱਲੇਬਾਜ਼ਾਂ ਨੂੰ ਫਾਰਮ ਹਾਸਲ ਕਰਨ ਲਈ ਘਰ ਤੋਂ ਬਾਹਰ ਖੇਡਣ ‘ਚ ਕੋਈ ਮੁਸ਼ਕਿਲ ਨਹੀਂ ਆਵੇਗੀ।
ਟਾਸ ਦੌਰਾਨ ਲਖਨਊ ਦੇ ਕਪਤਾਨ ਰਿਸ਼ਭ ਪੰਤ ਨੇ ਦੱਸਿਆ ਸੀ ਕਿ ਮਾਰਸ਼ ਦੀ ਧੀ ਬਿਮਾਰ ਹੈ, ਜਿਸ ਕਾਰਨ ਉਹ ਮੈਚ ਲਈ ਉਪਲਬੱਧ ਨਹੀਂ ਹੈ। ਇਹ ਅਜੇ ਤੈਅ ਨਹੀਂ ਹੈ ਕਿ ਉਹ ਸੀਐਸਕੇ ਵਿਰੁੱਧ ਵਾਪਸੀ ਕਰ ਸਕੇਗਾ ਜਾਂ ਨਹੀਂ, ਪਰ ਜੇਕਰ ਮਾਰਸ਼ ਟੀਮ ‘ਚ ਵਾਪਸੀ ਕਰਦਾ ਹੈ, ਤਾਂ ਉਹ ਹਿੰਮਤ ਸਿੰਘ ਦੀ ਜਗ੍ਹਾ ਲਵੇਗਾ।
Read More: PBKS ਬਨਾਮ KKR: ਮੁੱਲਾਂਪੁਰ ‘ਚ ਭਲਕੇ ਪੰਜਾਬ ਕਿੰਗਜ਼ ਸਾਹਮਣੇ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਦੀ ਚੁਣੌਤੀ