ਚੰਡੀਗੜ੍ਹ, 20 ਮਈ 2024: ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਲਈ ਵੋਟਿੰਗ (Voting) ਜਾਰੀ ਹੈ। ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਸਮੇਤ ਅੱਠ ਸੂਬਿਆਂ ਦੀਆਂ 49 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ਵਿੱਚ 695 ਉਮੀਦਵਾਰ ਮੈਦਾਨ ਵਿੱਚ ਹਨ। 82 ਉਮੀਦਵਾਰ ਯਾਨੀ 12 ਫੀਸਦੀ ਬੀਬੀਆਂ ਸਿਆਸੀ ਸ਼ਤਰੰਜ ‘ਤੇ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ।
ਸਵੇਰੇ 9 ਵਜੇ ਤੱਕ 10.28 ਫੀਸਦੀ ਵੋਟਿੰਗ (Voting) ਹੋ ਚੁੱਕੀ ਹੈ। ਸਭ ਤੋਂ ਵੱਧ ਮਤਦਾਨ ਪੱਛਮੀ ਬੰਗਾਲ ਵਿੱਚ 15.35% ਅਤੇ ਸਭ ਤੋਂ ਘੱਟ ਮਹਾਰਾਸ਼ਟਰ ਵਿੱਚ 6.33% ਰਿਹਾ। ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਇੱਕ ਸੀਆਰਪੀਐਫ ਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਪੱਛਮੀ ਬੰਗਾਲ ਦੇ ਬੈਰਕਪੁਰ ਤੋਂ ਭਾਜਪਾ ਉਮੀਦਵਾਰ ਅਰਜੁਨ ਸਿੰਘ ਅਤੇ ਟੀਐਮਸੀ ਸਮਰਥਕਾਂ ਵਿਚਾਲੇ ਝੜਪ ਹੋ ਗਈ ਹੈ।