LPG Gas Cylinders

LPG Gas Cylinders: ਵਪਾਰਕ ਐਲ.ਪੀ.ਜੀ ਗੈਸ ਸਿਲੰਡਰ ਦੀ ਕੀਮਤ ‘ਚ ਕਟੌਤੀ, ਜਾਣੋ ਨਵੀਂ ਕੀਮਤ

ਚੰਡੀਗੜ੍ਹ, 01 ਜੁਲਾਈ 2024: ਮਹਿੰਗਾਈ ਦੇ ਵਿਚਾਲੇ ਵਪਾਰਕ ਐਲ.ਪੀਜੀ ਗੈਸ ਸਿਲੰਡਰ (LPG Gas Cylinders) ਦੀਆਂ ਕੀਮਤਾਂ ‘ਚ ਬਦਲਾਅ ਦੇਖਣ ਨੂੰ ਮਿਲਿਆ ਹੈ | ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲ.ਪੀ.ਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ | 19 ਕਿੱਲੋ ਦੇ ਵਪਾਰਕ ਐਲ.ਪੀ.ਜੀ ਗੈਸ ਸਿਲੰਡਰ ਦੀ ਕੀਮਤ ‘ਚ 30 ਰੁਪਏ ਦੀ ਕਟੌਤੀ ਕੀਤੀ ਗਈ ਹੈ | ਹੁਣ ਵਪਾਰਕ ਗੈਸ ਸਿਲੰਡਰ 1646 ਰੁਪਏ ‘ਚ ਮਿਲੇਗਾ |

ਜਿਕਰਯੋਗ ਹੈ ਕਿ ਵਪਾਰਕ ਸਿਲੰਡਰ (LPG Gas Cylinders) ਦੀਆਂ ਕੀਮਤਾਂ ‘ਚ ਹਾਲ ਹੀ ਦੇ ਮਹੀਨਿਆਂ ‘ਚ ਲਗਾਤਾਰ ਕਟੌਤੀ ਕੀਤੀ ਹੈ | ਦਿੱਲੀ ‘ਚ 1 ਜੂਨ ਨੂੰ 19 ਕਿੱਲੋ ਦੇ ਵਪਾਰਕ ਐਲ.ਪੀ.ਜੀ ਸਿਲੰਡਰ ਦੀ ਕੀਮਤ ‘ਚ 69.50 ਰੁਪਏ ਦੀ ਕਟੌਤੀ ਕੀਤੀ ਗਈ ਸੀ, ਜਿਸ ਨਾਲ ਕੀਮਤ 1,676 ਰੁਪਏ ਹੋ ਗਈ ਸੀ।

Scroll to Top