July 2, 2024 7:50 pm
Cylinder

LPG Cylinders: ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ

ਚੰਡੀਗੜ੍ਹ, 01 ਜਨਵਰੀ 2024: ਅੱਜ ਤੋਂ ਸਾਲ 2024 ਸ਼ੁਰੂ ਹੋ ਗਿਆ ਹੈ। ਸਿਲੰਡਰ (Cylinder) ਦੀ ਕੀਮਤ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਅਪਡੇਟ ਕੀਤੀ ਜਾਂਦੀ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਨਵੇਂ ਸਾਲ ‘ਤੇ ਸਿਲੰਡਰ ਦੀਆਂ ਕੀਮਤਾਂ ‘ਚ ਕਮੀ ਆਵੇਗੀ। ਇੰਡੇਨ ਆਇਲ ਨੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਹਨ।

ਤੇਲ ਮਾਰਕੀਟਿੰਗ ਕੰਪਨੀਆਂ ਨੇ ਦੇਸ਼ ਭਰ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਨੂੰ ਅਪਡੇਟ ਕੀਤਾ ਹੈ। ਕਮਰਸ਼ੀਅਲ ਸਿਲੰਡਰ (Cylinder) ਦੀਆਂ ਕੀਮਤਾਂ ‘ਚ ਮਾਮੂਲੀ ਬਦਲਾਅ ਦੇਖਿਆ ਗਿਆ ਹੈ। ਘਰੇਲੂ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਰਾਜਧਾਨੀ ਦਿੱਲੀ ਵਿੱਚ 19 ਕਿਲੋ ਦੇ ਇੱਕ ਸਿਲੰਡਰ ਦੀ ਕੀਮਤ 1755.50 ਰੁਪਏ ਹੈ, ਪਹਿਲਾਂ ਇਹ 1757.00 ਰੁਪਏ ਸੀ। ਅੱਜ ਇਹ ਸਿਰਫ 1.50 ਰੁਪਏ ਸਸਤਾ ਹੋ ਗਿਆ ਹੈ। ਜਦੋਂ ਕਿ ਕੋਲਕਾਤਾ ਵਿੱਚ ਇੱਕ ਵਪਾਰਕ ਸਿਲੰਡਰ ਦੀ ਕੀਮਤ 1869.00 ਰੁਪਏ ਹੈ। ਅੱਜ ਦੇਸ਼ ਭਰ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਸਿਰਫ਼ 1.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਅੱਜ ਮੁੰਬਈ ਵਿੱਚ ਵਪਾਰਕ ਸਿਲੰਡਰ 1708.50 ਰੁਪਏ ਵਿੱਚ ਮਿਲੇਗਾ। ਉਥੇ ਹੀ, ਇਹ ਚੇਨਈ ‘ਚ 1924.50 ਰੁਪਏ ‘ਚ ਉਪਲਬਧ ਹੋਵੇਗਾ।