ਚੰਡੀਗੜ੍ਹ 01 ਅਗਸਤ 2022: ਗੈਸ ਸਿਲੰਡਰ ਦੀਆਂ ਕੀਮਤਾਂ ਤੋਂ ਪਰੇਸ਼ਾਨ ਲੋਕਾਂ ਨੂੰ ਸੋਮਵਾਰ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਤੇਲ ਕੰਪਨੀਆਂ ਨੇ ਐਲਪੀਜੀ ਦੀਆਂ ਕੀਮਤਾਂ ਘਟਾਈਆਂ ਹਨ। ਹੁਣ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 36 ਰੁਪਏ ਦੀ ਕਟੌਤੀ ਕੀਤੀ ਗਈ ਹੈ । ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਂ ਦਰ ਮੁਤਾਬਕ 1 ਅਗਸਤ ਯਾਨੀ ਅੱਜ ਤੋਂ ਦਿੱਲੀ ‘ਚ 19 ਕਿਲੋ ਦਾ ਐਲਪੀਜੀ ਸਿਲੰਡਰ 1976.50 ਰੁਪਏ ‘ਚ ਮਿਲੇਗਾ, ਜਦਕਿ ਪਹਿਲਾਂ ਇਸ ਦੀ ਕੀਮਤ 2012.50 ਰੁਪਏ ਸੀ।
ਫਰਵਰੀ 23, 2025 6:31 ਬਾਃ ਦੁਃ