LPG Gas Cylinder

LPG Cylinder: ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤਾਂ ‘ਚ ਕਟੌਤੀ, ਜਾਣੋ ਨਵੀਆਂ ਕੀਮਤਾਂ

ਚੰਡੀਗੜ੍ਹ, 01 ਜੂਨ 2023: ਜੂਨ ਦੇ ਪਹਿਲੇ ਹੀ ਦਿਨ ਐੱਲ.ਪੀ.ਜੀ ਸਿਲੰਡਰ (LPG Cylinder) ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ। ਤੇਲ ਕੰਪਨੀਆਂ ਨੇ 1 ਜੂਨ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਕੀਮਤ ਅਨੁਸਾਰ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 83 ਰੁਪਏ ਦੀ ਕਟੌਤੀ ਕੀਤੀ ਗਈ ਹੈ।

19 ਕਿੱਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਲਈ ਹੁਣ 1773 ਰੁਪਏ ਦੇਣੇ ਪੈਣਗੇ। ਇਸ ਤੋਂ ਪਹਿਲਾਂ ਗ੍ਰਾਹਕ ਨੂੰ ਇਹ ਸਿਲੰਡਰ 1856.50 ਰੁਪਏ ਵਿੱਚ ਮਿਲ ਰਿਹਾ ਸੀ। ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਤੁਹਾਨੂੰ ਇਹ ਪਹਿਲਾਂ ਵਾਂਗ ਹੀ ਕੀਮਤ ‘ਤੇ ਮਿਲੇਗਾ।

ਰਾਜਧਾਨੀ ਦਿੱਲੀ ਵਿੱਚ ਪਹਿਲਾਂ ਗੈਸ ਸਿਲੰਡਰ (LPG Cylinder) 1856.50 ਰੁਪਏ ਵਿੱਚ ਮਿਲਦਾ ਸੀ, ਪਰ ਹੁਣ 1773 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਕੋਲਕਾਤਾ ‘ਚ ਪਹਿਲਾਂ 19 ਕਿਲੋਗ੍ਰਾਮ ਦੇ ਸਿਲੰਡਰ ਲਈ 1960.50 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ, ਪਰ ਨਵੀਆਂ ਕੀਮਤਾਂ ਮੁਤਾਬਕ ਹੁਣ ਗ੍ਰਾਹਕ ਨੂੰ 1875.50 ਰੁਪਏ ਦੇਣੇ ਪੈਣਗੇ।

ਇਸੇ ਤਰ੍ਹਾਂ ਪਹਿਲਾਂ ਮੁੰਬਈ ਵਿੱਚ 1808.50 ਰੁਪਏ ਦੇਣੇ ਪੈਂਦੇ ਸਨ, ਹੁਣ ਕਮਰਸ਼ੀਅਲ ਸਿਲੰਡਰ ਲਈ 1725 ਰੁਪਏ ਦੇਣੇ ਪੈਣਗੇ। ਚੇਨਈ ‘ਚ ਵਪਾਰਕ ਸਿਲੰਡਰ ਦੀ ਕੀਮਤ 2021.50 ਰੁਪਏ ਸੀ, ਪਰ ਹੁਣ ਇਹ 1937 ਰੁਪਏ ‘ਤੇ ਆ ਗਈ ਹੈ। ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 96.72 ਰੁਪਏ ਹੈ। ਜਦਕਿ ਇਕ ਲੀਟਰ ਡੀਜ਼ਲ ਦੀ ਕੀਮਤ 89.62 ਰੁਪਏ ਹੈ।

Scroll to Top