Lover couples: ਪਾਰਕਾਂ ‘ਚ ਬੈਠਣ ਵਾਲੇ ਪ੍ਰੇਮੀ ਜੋੜਿਆਂ ਦੀ ਹੁਣ ਖੈਰ ਨਹੀਂ, ਟ੍ਰੈਫਿਕ ਪੁਲਿਸ ਨੇ ਚੁੱਕਿਆ ਅਹਿਮ ਕਦਮ

5 ਦਸੰਬਰ 2204: ਪਾਰਕਾਂ (parks) ਵਿੱਚ ਬੈਠ ਕੇ ਗੱਪਾਂ ਮਾਰਨ ਵਾਲੇ ਪ੍ਰੇਮੀ ਜੋੜਿਆਂ (loving couples) ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸਿਟੀ ਟ੍ਰੈਫਿਕ ਇੰਚਾਰਜ (City Traffic Incharge) ਹੇਮਰਾਜ ਨੇ ਪ੍ਰਭਾਵਸ਼ਾਲੀ ਕਦਮ ਚੁੱਕਦਿਆਂ ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿੱਚ ਬੈਠੇ ਪ੍ਰੇਮੀਆਂ ਨੂੰ ਪਾਰਕਾਂ ਵਿੱਚ ਬੈਠ ਕੇ ਸਮਾਂ ਬਰਬਾਦ ਨਾ ਕਰਨ ਦੀ ਸਲਾਹ ਦਿੱਤੀ ਹੈ, ਤੇ ਨਾਲ ਹੀ ਓਹਨਾ ਇਨ੍ਹਾਂ ਨਾਬਾਲਗ ਲੜਕੇ-ਲੜਕੀਆਂ(boys and girls) ਦੇ ਪਰਿਵਾਰਾਂ ਨੂੰ ਵੀ ਇਸ ਬਾਰੇ ਜਾਣੂ ਕਰਵਾਇਆ ਹੈ।

ਉਥੇ ਹੀ ਦੱਸ ਦੇਈਏ ਕਿ ਅਜਿਹੇ ਲੜਕੇ-ਲੜਕੀਆਂ ਨੂੰ ਸਮਝਾਉਣ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਦੇ ਲੜਕਾ ਲੜਕੀਆਂ ਨੂੰ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਹੇਮਰਾਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਕਦਮ ਜ਼ਿਲ੍ਹਾ ਪੁਲਿਸ ਕਪਤਾਨ ਦੀਆਂ ਹਦਾਇਤਾਂ ‘ਤੇ ਚੁੱਕਿਆ ਗਿਆ ਹੈ ਤਾਂ ਜੋ ਸਮਾਜਿਕ ਤੌਰ ‘ਤੇ ਭਟਕ ਚੁੱਕੀ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ‘ਤੇ ਲਿਆਂਦਾ ਜਾ ਸਕੇ |

ਉਥੇ ਹੀ ਉਹਨਾਂ ਕਿਹਾ ਕਿ ਅਜਿਹੇ ਲੋਕਾਂ ਅਤੇ ਜੋੜਿਆਂ ਦੇ ਜਨਤਕ ਥਾਵਾਂ ‘ਤੇ ਇਸ ਤਰ੍ਹਾਂ ਬੈਠਣ ਨਾਲ ਦੂਜੇ ਬੱਚਿਆਂ ‘ਤੇ ਵੀ ਇਸਦਾ ਮਾੜਾ ਪ੍ਰਭਾਵ ਪੈਂਦਾ ਹੈ। ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਟਰੈਫਿਕ ਸਮੱਸਿਆ ਨੂੰ ਸੁਧਾਰਨ ਦੇ ਨਾਲ-ਨਾਲ ਭਵਿੱਖ ਵਿੱਚ ਵੀ ਅਜਿਹੇ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਗਤੀਵਿਧੀਆਂ ਵਿੱਚ ਪੁਲਿਸ ਦਾ ਸਹਿਯੋਗ ਜ਼ਰੂਰ ਦੇਣ।

read more: Kullhad Pizza Couple: ਮੁੜ ਸੁਰਖੀਆਂ ‘ਚ ਕੁੱਲ੍ਹੜ ਪੀਜ਼ਾ ਜੌੜਾ, ਹਾਈਕੋਰਟ ਤੋਂ ਮੰਗੀ ਸੁਰੱਖਿਆ

Scroll to Top