ਚੰਡੀਗੜ੍ਹ, 14 ਮਾਰਚ 2024: ਹਰਿਆਣਾ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਨਾਇਬ ਸਿੰਘ (Cm Nayab Singh) ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਜਨਭਲਾਈਕਾਰੀ ਯੋਜਨਾਵਾਂ ਲਾਗੂ ਕਰ ਗਰੀਬ ਪਰਿਵਾਰਾਂ ਤੱਕ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ। ਲੋਕ ਸਭਾ ਚੋਣ ਵਿਚ ਤੀਜੀ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣੇਗੀ, ਅਜਿਹਾ ਦੇਸ਼ ਦੀ ਜਨਤਾ ਫੈਸਲਾ ਲੈ ਚੁੱਕੀ ਹੈ। ਹਰਿਆਣਾ ਦੀ ਜਨਤਾ ਵੀ ਲੋਕ ਸਭਾ ਚੋਣ ਵਿਚ ਸਾਰੀ 10 ਸੀਟਾਂ ‘ਤੇ ਕਮਲ ਖਿਲਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਝੋਲੀ ਵਿਚ ਪਾਉਣ ਦਾ ਕੰਮ ਕਰੇਗੀ।
ਮੁੱਖ ਮੰਤਰੀ ਨਾਇਬ ਸਿੰਘ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਦਿੱਲੀ ਵਿਚ ਉਨ੍ਹਾਂ ਦੇ ਆਵਾਸ ‘ਤੇ ਮੁਲਾਕਾਤ ਦੇ ਬਾਅਦ ਹਰਿਆਣਾ ਭਵਨ ਵਿਚ ਮੀਡੀਆ ਨਾਲ ਗਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਆਸ਼ੀਰਵਾਦ ਮਿਲਿਆ ਹੈ, ਕਈ ਵਿਸ਼ਿਆਂ ‘ਤੇ ਚਰਚਾ ਹੋਈ ਹੈ। ਪ੍ਰਧਾਨ ਮੰਤਰੀ ਨਰੇਂਦਰ ਕੋਦੀ ਦੀ ਸੋਚ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਦੇਸ਼ ਨੂੰ ਅੱਗੇ ਵਧਾਇਆ ਜਾਵੇ।
ਉਨ੍ਹਾਂ ਦੀ ਅਗਵਾਈ ਹੇਠ ਡਬਲ ਇੰਜਨ ਦੀ ਸਰਕਾਰ ਨੇ ਪਿਛਲੇ ਸਾਢੇ ਨੌ ਸਾਲਾਂ ਵਿਚ ਜੋ ਕੰਮ ਕੀਤੇ ਹਨ, ਉਨ੍ਹਾਂ ਨਾਲ ਦੇਸ਼ ਅਤੇ ਸੂਬੇ ਵਿਚ ਨਵਾਂ ਭਾਰਤ -ਨਵਾਂ ਹਰਿਆਣਾ, ਵਿਕਸਿਤ ਭਾਰਤ -ਵਿਕਸਿਤ ਹਰਿਆਣਾ ਅੱਜ ਲੋਕਾਂ ਨੂੰ ਨਜਰ ਆ ਰਿਹਾ ਹੈ। ਹਰਿਆਣਾ ਵਿਚ ਮਨੋਹਰ ਲਾਲ ਦੀ ਅਗਵਾਈ ਹੇਠ ਸੂਬੇ ਵਿਚ ਬਹੁਤ ਵਿਕਾਸ ਹੋਇਆ ਹੈ ਅਤੇ ਗੁੱਡ ਗਵਰਨੈਂਸ ਦਾ ਉਦਾਹਰਣ ਰਿਹਾ ਹੈ। ਅਸੀਂ ਉਨ੍ਹਾਂ ਕੰਮਾਂ ਨੂੰ ਅੱਗੇ ਵਧਾਉਣਗੇ।
ਕੈਬਨਿਟ ਵਿਸਤਾਰ ਨੂੰ ਲੈ ਕੇ ਪੁੱਛੇ ਗਏ ਸੁਆਲ ‘ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਚਰਚਾ ਹੋਈ ਹੈ। ਜਲਦੀ ਇਸ ਵਿਸ਼ਾ ਨੂੰ ਅੱਗੇ ਵਧਾਇਆ ਜਾਵੇਗਾ। ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਵਿਜ ਸਾਹਬ ਸਾਡੇ ਸੀਨੀਅਰ ਨੇਤਾ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਸਾਡੇ ਨਾਲ ਹੈ। ਕੱਲ ਵੀ ਵਿਧਾਨਸਭਾ ਵਿਚ ਅਸੀਂ ਇਕੱਠੇ ਸਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ (Cm Nayab Singh) ਨੇ ਕਿਹਾ ਕਿ ਸੂਬੇ ਵਿਚ ਲੋਕ ਸਭਾ ਦੀ ਛੇ ਸੀਟਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਬਾਕੀ ਚਾਰ ਦਾ ਵੀ ਜਲਦੀ ਐਲਾਨ ਹੋ ਜਾਵੇਗਾ। ਇਸ ਦੇ ਨਾਲ ਉਨ੍ਹਾਂ ਨੇ ਦਾਵਾ ਕੀਤਾ ਕਿ ਹਰਿਆਣਾ ਵਿਚ ਜਨਤਾ ਸਾਰੇ 10 ਸੀਟਾਂ ‘ਤੇ ਕਮਲ ਖਿਲਾਉਣ ਦਾ ਮਨ ਬਦਾ ਚੁੱਕੀ ਹੈ। ਨਾਇਬ ਸਿੰਘ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੀ ਜਨਤਾ ਕਾਂਗਰਸ ਦੇ ਕੁਸ਼ਾਸਨ ਨੂੰ ਭੁੱਲੀ ਨਹੀਂ ਹੈ, ਉਦੋਂ ਇਕ ਗੈਸ ਸਿਲੇਂਡਰ ਦੇ ਲਈ ਤਿੰਨ ਦਿਨ ਤਕ ਲਾਇਨ ਵਿਚ ਲਗਨਾ ਪੈਂਦਾ ਸੀ ਅਤੇ ਹਰ ਮਾਮਲੇ ਵਿਚ ਭ੍ਰਿਸ਼ਟਾਚਾਰ ਬਹੁਤ ਸੀ। ਜਨਨਾਇਕ ਜਨਤਾ ਪਾਰਟੀ ਨਾਲ ਗਠਜੋੜ ਟੁੱਟਣ ਦੇ ਬਾਰੇ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਾਰੇ ਵਿਚ ਜਨ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਉੱਚ ਪੱਧਰ ‘ਤੇ ਫੈਸਲਾ ਕੀਤਾ ਗਿਆ ਹੈ। ਇਹ ਗਠਜੋੜ ਸੰਗਠਨ ਪੱਧਰ ‘ਤੇ ਨਹੀਂ ਸੀ।