Lottery stall: 100 ਰੁਪਏ ਨੇ ਬਦਲੀ ਵਿਅਕਤੀ ਦੀ ਕਿਸਮਤ, ਜਾਣੋ ਪੂਰਾ ਮਾਮਲਾ

15 ਜਨਵਰੀ 2025: ਕਿਸਮਤ ਬਦਲਣ ਵਿੱਚ ਦੇਰ ਨਹੀਂ ਲੱਗਦੀ, ਇਹ ਗੱਲ ਉਦੋਂ ਸੱਚ ਹੋ ਗਈ ਜਦੋਂ 100 ਰੁਪਏ ਨੇ ਇੱਕ ਵਿਅਕਤੀ ਨੂੰ ਅਮੀਰ ਬਣਾ ਦਿੱਤਾ। ਜਾਣਕਾਰੀ ਅਨੁਸਾਰ ਬਟਾਲਾ ਦੇ ਰਹਿਣ ਵਾਲੇ ਦੀਪਕ (Deepak Kumar) ਕੁਮਾਰ ਨੇ ਬਟਾਲਾ (batala) ਦੇ ਸੰਜੇ ਲਾਟਰੀ (Sanjay Lottery stall) ਸਟਾਲ ਤੋਂ 100 ਰੁਪਏ ਦੀ ਲਾਟਰੀ ਟਿਕਟ ਖਰੀਦੀ ਸੀ। ਇਸ ਵਿੱਚ ਉਸਨੇ 15 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਇਸ ਤੋਂ ਬਾਅਦ ਦੀਪਕ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।

ਦੀਪਕ ਨੇ ਕਿਹਾ ਕਿ ਜੇ ਰੱਬ ਚਾਹੇ ਤਾਂ ਕੁਝ ਵੀ ਹੋ ਸਕਦਾ ਹੈ। ਉਸਨੇ ਕਿਹਾ ਕਿ ਉਹ ਪਰਮਾਤਮਾ ਦਾ ਧੰਨਵਾਦ ਕਰਦਾ ਹੈ ਅਤੇ ਲੋੜ ਪੈਣ ‘ਤੇ ਉਹ ਇਹ ਪੈਸਾ ਖਰਚ ਕਰੇਗਾ। ਇਸ ਦੌਰਾਨ, ਸੰਜੇ ਲਾਟਰੀ ਸਟਾਲ ਦੇ ਮਾਲਕ ਨੇ ਕਿਹਾ ਕਿ ਲੋਕਾਂ ਨੇ ਉਸਦੇ ਸਟਾਲ ਤੋਂ ਲੱਖਾਂ ਅਤੇ ਕਰੋੜਾਂ ਦੇ ਇਨਾਮ ਜਿੱਤੇ ਹਨ।

read more: ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੀ ਬਦਲੀ ਕਿਸਮਤ, 2.5 ਕਰੋੜ ਰੁਪਏ ਦੀ ਲੱਗੀ ਲਾਟਰੀ

Scroll to Top