ਪਟਿਆਲਾ, 11 ਨਵੰਬਰ 2023: ਪਟਿਆਲੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰੀ ਵਿਸ਼ਵ ਆਯੁਰਵੈਦਿਕ ਦਿਵਸ ਮਨਾਇਆ ਗਿਆ। ਜਿਸ ਵਿੱਚ ਭਗਵਾਨ ਧਨਵੰਤਰੀ ਪੂਜਨ ਅਤੇ ਹਵਨ ਜ਼ਿਲ੍ਹਾ ਆਯੁਰਵੈਦਿਕ (Ayurvedic) ਦਫਤਰ ਅਤੇ ਆਯੁਰਵੈਦਿਕ ਹਸਪਤਾਲ ਦੇ ਕੰਪਲੈਕਸ ਵਿੱਚ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਮੁਨੁੱਖਤਾ ਦੇ ਸੇਵਾ ਲਈ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਾਬਕਾ ਜ਼ਿਲਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾਕਟਰ ਅਨਿਲ ਗਰਗ ਅਤੇ ਸਮਾਜ ਸੇਵੀ ਰਾਜੀਵ ਅਰੋੜਾ ਵੱਲੋਂ ਕੀਤਾ ਗਿਆ |
ਇਸ ਖ਼ੂਨਦਾਨ ਕੈਂਪ ਵਿੱਚ 30 ਤੋਂ ਵੱਧ ਖੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਨ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ, ਪਟਿਆਲਾ ਡਾਕਟਰ ਮੋਹਨ ਲਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਟਿਆਲੇ ਜ਼ਿਲ੍ਹੇ ਵਿੱਚ 11 ਆਯੁਰਵੈਦਿਕ ਡਿਸਪੈਂਸਰੀਆਂ ਨੂੰ ਆਯੂਸਮਾਨ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਤਬਦੀਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਆਯੁਰਵੈਦਿਕ ਵਿਧੀ ਰਾਹੀਂ ਲੋਕਾਂ ਨੂੰ ਨਿਰੋਗ ਜੀਵਨ ਬਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ |
ਇਸ ਮੌਕੇ ਸੁਪਰਡੈਂਟ ਸਰਕਾਰੀ ਆਯੁਰਵੈਦਿਕ ਹਸਪਤਾਲ ਪਟਿਆਲਾ ਡਾਕਟਰ ਅਨੂਸ਼ਾਰਦਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਯੁਰਵੈਦ ਇਲਾਜ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ |ਇਸ ਦੌਰਾਨ ਆਯੁਰਵੈਦ ਪ੍ਰਣਾਲੀ ਨੂੰ ਅਪਣਾ ਕੇ ਜੀਵਨ ਨੂੰ ਰੋਗ ਮੁਕਤ ਜਿਉਣ ਦੀ ਅਪੀਲ ਕਰਦਿਆਂ ਆਯੁਰਵੇਦ ਨੂੰ ਆਪਣੇ ਜੀਵਨ ‘ਚ ਸ਼ਾਮਲ ਕਰਨ ‘ਤੇ ਜ਼ੋਰ ਦਿੱਤਾ ਗਿਆ । ਇਸ ਮੌਕੇ ਆਯੁਰਵੈਦਿਕ ਹਸਪਤਾਲ ਦੇ ਜੇ.ਈ.ਡੀ ਇੰਚਾਰਜ ਉਪਵੱਦ ਆਯੁਰਵੈਦਿਕ ਹਸਪਤਾਲ ਦੇ ਸਟਾਫ ਸਮੇਤ ਆਯੁਰਵੈਦਿਕ ਦਫ਼ਤਰੀ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ |