Anil Vij

Haryana News: ਲੱਗਦੈ ਕਾਂਗਰਸ ਦੀ ਦੁਕਾਨ ਬੰਦ ਹੋਣ ਵਾਲੀ ਹੈ: ਅਨਿਲ ਵਿਜ

ਅੰਬਾਲਾ, 19 ਅਕਤੂਬਰ 2024: ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ (Anil Vij) ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਇੱਥੇ ਸਿਰਫ ਉਹੀ ਅਧਿਕਾਰੀ ਰਹਿਣਗੇ ਜੋ ਕੰਮ ਕਰੇਗਾ। ਅਨਿਲ ਵਿਜ ਨੇ ਅੱਜ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਚੋਣਾਂ ਖਤਮ ਹੁੰਦਿਆਂ ਹੀ ਅਸੀਂ ਚੱਲ ਰਹੇ ਸਾਰੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਕੰਮ ਤੇਜ਼ੀ ਨਾਲ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ।

ਵਿਜ (Anil Vij) ਨੇ ਦੱਸਿਆ ਕਿ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ‘ਚ ਪਹਿਲੀ ਵਾਰ ਐਸਕੇਲੇਟਰ ਬਣਾਇਆ ਜਾਵੇਗਾ, ਜਿਸ ਦਾ ਉਦਘਾਟਨ ਸੋਮਵਾਰ ਨੂੰ ਕੀਤਾ ਜਾਵੇਗਾ। ਪਰਾਲੀ ਸਾੜਨ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦਾ ਮਾਮਲਾ ਸੁਪਰੀਮ ਕੋਰਟ ‘ਚ ਚੱਲ ਰਿਹਾ ਹੈ, ਹੁਣ ਹੁੱਡਾ ਸਾਹਿਬ ਸੋ-ਸੋ ਜਾਗ ਰਹੇ ਹਨ | ਸੁਪਰੀਮ ਕੋਰਟ ਕੀ ਹੁਕਮ ਦਿੰਦੀ ਹੈ, ਇਹ ਦੇਖਿਆ ਜਾਵੇਗਾ ਅਤੇ ਉਸ ਮੁਤਾਬਕ ਕੰਮ ਕੀਤਾ ਜਾਵੇਗਾ।

ਇਸਦੇ ਨਾਲ ਹੀ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਕਾਂਗਰਸ ਆਗੂ ਕੈਪਟਨ ਅਜੈ ਯਾਦਵ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ, ਇਸ ਬਾਰੇ ਅਨਿਲ ਵਿਜ ਨੇ ਕਿਹਾ, “ਕਾਂਗਰਸ (Congress) ਦੀ ਹਾਲਤ ਤੋਂ ਲੱਗਦਾ ਹੈ ਕਿ ਕਾਂਗਰਸ ਦੀ ਦੁਕਾਨ ਬੰਦ ਹੋਣ ਵਾਲੀ ਹੈ।

Scroll to Top