Kali Mata temple

ਪਟਿਆਲਾ ਵਿਖੇ ਅਸ਼ਟਮੀ ‘ਤੇ ਸ਼੍ਰੀ ਕਾਲੀ ਮਾਤਾ ਮੰਦਰ ‘ਚ ਸ਼ਰਧਾਲੂਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ

ਪਟਿਆਲਾ, 5 ਅਪ੍ਰੈਲ 2025: ਨਰਾਤਿਆਂ ‘ਤੇ ਮੰਦਰਾਂ ‘ਚ ਸੰਗਤਾਂ ਦੀ ਭਾਰੀ ਆਮਦ ਦਰਜ ਕੀਤੀ ਗਈ | ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ (Kali Mata temple)  ‘ਚ ਅੱਜ ਅਸ਼ਟਮੀ ਦੇ ਮੌਕੇ ਸ਼ਰਧਾਲੂਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਮਾਤਾ ਦੇ ਦਰਬਾਰ ਦੇ ‘ਚ ਨਤਮਸਤਕ ਹੋਣ ਦੇ ਲਈ ਲੱਗੀਆਂ ਨਜ਼ਰ ਆ ਰਹੀਆਂ ਹਨ।

ਜਿਕਰਯੋਗ ਹੈ ਕਿ ਪਟਿਆਲਾ ਦੇ ਮਹਾਰਾਜਾ ਕਲਕੱਤੇ ਤੋਂ ਮਾਤਾ ਦੀ ਪਵਿੱਤਰ ਜੋਤ ਲੈ ਕੇ ਪਟਿਆਲਾ ਆਏ ਸੀ ਅਤੇ ਇੱਥੇ ਹੀ ਉਨ੍ਹਾਂ ਨੇ ਮਾਤਾ ਸ੍ਰੀ ਕਾਲੀ ਦੇਵੀ ਦੀ ਮੂਰਤੀ ਸਥਾਪਿਤ ਕੀਤੀ | ਇਹ ਅਖੰਡ ਜੋਤ ਜੋ ਕੋਲਕਾਤਾ ਤੋਂ ਲਿਆਂਦੀ ਗਈ ਲਗਾਤਾਰ ਪ੍ਰਜਵਲਿਕ ਹੋ ਰਹੀ ਹੈ। ਦੂਜੇ ਪਾਸੇ ਇੱਕ ਖਾਸ ਗੱਲ ਹੋਰ ਕਿ ਮਾਤਾ ਦੇ ਦਰਬਾਰ ਦੇ ‘ਚ ਸਾਰੇ ਧਰਮਾਂ ਦੇ ਖਾਸ ਤੌਰ ‘ਤੇ ਪੰਜਾਬ ਦੇ ਪਿੰਡਾਂ ਤੋਂ ਲੋਕ ਬਹੁਤ ਸ਼ਰਧਾ ਦੇ ਨਾਲ ਆਉਂਦੇ ਹਨ |

ਸੰਗਤਾਂ ਮਾਤਾ ਦੇ ਦਰਬਾਰ (Kali Mata temple)  ‘ਚ ਮੱਥਾ ਟੇਕ ਕੇ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਦੀ ਸੁੱਖ ਨੂੰ ਵੀ ਪੂਰਾ ਕਰਦੇ ਹਨ। ਪਟਿਆਲਾ ਦੇ ਸੁਰੇਸ਼ ਕੁਮਾਰ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਲਗਭਗ 30 ਸਾਲਾਂ ਤੋਂ ਮਾਤਾ ਦੇ ਦਰਬਾਰ ‘ਚ ਆ ਰਹੇ ਹਨ। ਜਿਹੜੀ ਵੀ ਮੁਰਾਦ ਮੰਗੀ ਹੈ ਮਾਤਾ ਨੇ ਉਸ ਨੂੰ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਉੱਪਰ ਮਾਤਾ ਦੀ ਖਾਸ ਮਿਹਰ ਹੈ ਕਿਉਂਕਿ ਪਟਿਆਲਾ ਦੇ ਮਹਾਰਾਜਾ ਨੇ ਮਾਤਾ ਦੇ ਮੰਦਰ ਦਾ ਨਿਰਮਾਣ ਕਰਵਾਇਆ ਸੀ ਤਾਂ ਜੋ ਮਾਤਾ ਦੀ ਰਿਆਸਤੀ ਦੇ ਲੋਕਾਂ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰਹੇ |

Read More : ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ‘ਚ ਡਰੈੱਸ ਕੋਡ ਲਾਗੂ

Scroll to Top