ਲੰਡਨ ਦਾ ਹੀਥਰੋ ਹਵਾਈ ਅੱਡਾ 24 ਘੰਟਿਆਂ ਲਈ ਬੰਦ

21 ਮਾਰਚ 2025: ਬ੍ਰਿਟਿਸ਼ ਰਾਜਧਾਨੀ ਲੰਡਨ (LONDON) ਦਾ ਹੀਥਰੋ ਹਵਾਈ ਅੱਡਾ ਸ਼ੁੱਕਰਵਾਰ ਨੂੰ ਬੰਦ (closed) ਰਹੇਗਾ। ਇਹ ਹਵਾਈ ਅੱਡੇ ਦੇ ਨੇੜੇ ਇੱਕ ਬਿਜਲੀ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਕੀਤਾ ਗਿਆ ਹੈ। ਅੱਗ ਕਾਰਨ ਹਵਾਈ ਅੱਡੇ ਨੂੰ ਬਿਜਲੀ ਸਪਲਾਈ ਨਹੀਂ ਮਿਲ ਰਹੀ ਹੈ।

ਅੱਗ ਪੱਛਮੀ ਲੰਡਨ ਦੇ ਹੇਅਸ ਵਿੱਚ ਲੱਗੀ ਹੈ। ਇਸ ਕਾਰਨ, 16,000 ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਹਨ। ਇੱਥੋਂ ਲਗਭਗ 150 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਲੰਡਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਉਹ ਅੱਗ ‘ਤੇ ਕਾਬੂ ਪਾਉਣ ਲਈ ਕੰਮ ਕਰ ਰਹੇ ਹਨ। ਇਸ ਲਈ 70 ਫਾਇਰਫਾਈਟਰ ਤਾਇਨਾਤ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਹੀਥਰੋ ਹਵਾਈ (Heathrow Airport) ਅੱਡੇ ਨੇ ਇੱਕ ਬਿਆਨ ਜਾਰੀ ਕਰਕੇ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਨਾ ਆਉਣ ਦੀ ਅਪੀਲ ਕੀਤੀ ਹੈ। ਹੀਥਰੋ ਬ੍ਰਿਟੇਨ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ। ਇੱਥੇ ਹਰ ਰੋਜ਼ ਲਗਭਗ 1,300 ਜਹਾਜ਼ਾਂ ਦੀ ਲੈਂਡਿੰਗ ਅਤੇ ਟੇਕ-ਆਫ ਹੁੰਦੀ ਹੈ। ਪਿਛਲੇ ਸਾਲ 8 ਕਰੋੜ 30 ਲੱਖ ਯਾਤਰੀਆਂ ਨੇ ਇੱਥੋਂ ਉਡਾਣਾਂ ਫੜੀਆਂ ਸਨ।

Read More: ਲੰਡਨ ‘ਚ ਲਾਪਤਾ ਹੋਏ ਜਲੰਧਰ ਦੇ ਇਕ ਨੌਜਵਾਨ ਦੀ ਮੌਤ, ਪਿਛਲੇ ਸਾਲ ਪੜ੍ਹਾਈ ਲਈ ਗਿਆ ਸੀ ਲੰਡਨ

Scroll to Top