ਚੰਡੀਗੜ੍ਹ, 12 ਦਸੰਬਰ 2024: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ (MP Kalyan Banerjee) ਨੇ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ (Jyotiraditya Scindia) ਤੋਂ ਵਿਵਾਦਿਤ ਟਿੱਪਣੀ ਲਈ ਲਿਖਤੀ ਰੂਪ ‘ਚ ਮੁਆਫ਼ੀ ਮੰਗ ਲਈ ਹੈ | ਇਸ ਬਾਰੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀਰਵਾਰ ਨੂੰ ਸਦਨ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਇੱਕ ਸੰਸਦ ਮੈਂਬਰ ਵੱਲੋਂ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਲੋਕ ਸਭਾ ‘ਚ ਭਾਰੀ ਹੰਗਾਮਾ ਹੋਇਆ ਸੀ। ਸੱਤਾਧਾਰੀ ਧਿਰ ਦੇ ਮੈਂਬਰਾਂ ਵੱਲੋਂ ਰੌਲੇ-ਰੱਪੇ ਕਾਰਨ ਸਦਨ ਦੀ ਕਾਰਵਾਈ ‘ਚ ਦੋ ਵਾਰ ਵਿਘਨ ਪਿਆ ਅਤੇ ਸਦਨ ਨੂੰ ਤੀਜੀ ਵਾਰ ਦਿਨ ਲਈ ਮੁਲਤਵੀ ਕਰਨਾ ਪਿਆ।
ਕੀ ਹੈ ਕਲਿਆਣ ਬੈਨਰਜੀ ਦੀ ਸਿੰਧੀਆ ‘ਤੇ ਟਿੱਪਣੀ ਦਾ ਪੂਰਾ ਮਾਮਲਾ (Kalyan Banerjee’s comment on Scindia)
ਜਿਕਰਯੋਗ ਹੈ ਕਿ ਕਲਿਆਣ ਬੈਨਰਜੀ ਨੇ ਸਦਨ ‘ਚ ‘ਡਿਜ਼ਾਸਟਰ ਮੈਨੇਜਮੈਂਟ (ਸੋਧ) ਬਿੱਲ, 2024’ ‘ਤੇ ਚਰਚਾ ‘ਚ ਹਿੱਸਾ ਲੈਂਦੇ ਹੋਏ ਕੇਂਦਰ ਸਰਕਾਰ ‘ਤੇ ਕੋਰੋਨਾ ਮਹਾਂਮਾਰੀ ਦੌਰਾਨ ਪੱਛਮੀ ਬੰਗਾਲ ਸਰਕਾਰ ਦੀ ਮੱਦਦ ਨਾ ਕਰਨ ਦਾ ਦੋਸ਼ ਲਗਾਇਆ ਸੀ। ਜਦੋਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸਿੰਧੀਆ ਨੇ ਉਨ੍ਹਾਂ ਦੀ ਗੱਲ ਦਾ ਵਿਰੋਧ ਕੀਤਾ ਤਾਂ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ।
ਇਸ ਦੌਰਾਨ ਬੈਨਰਜੀ ਨੇ ਸਿੰਧੀਆ (Jyotiraditya Scindia) ਵਿਰੁੱਧ ਕੋਈ ਟਿੱਪਣੀ ਕੀਤੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਦੇ ਕੁਝ ਸ਼ਬਦਾਂ ਨੂੰ ਸਦਨ ਦੀ ਕਾਰਵਾਈ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ। ਬੈਨਰਜੀ ਨੇ ਬਾਅਦ ‘ਚ ਸਿੰਧੀਆ ਤੋਂ ਟਿੱਪਣੀਆਂ ਲਈ ਮੁਆਫ਼ੀ ਮੰਗੀ, ਪਰ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਸੰਸਦ ਮੈਂਬਰ ਦੀ ਉਸ ਦੇ ਵਿਰੁੱਧ ਨਿੱਜੀ ਹਮਲੇ ਅਤੇ ਭਾਰਤ ਦੀਆਂ ਔਰਤਾਂ ਵਿਰੁੱਧ ਦਿੱਤੇ ਬਿਆਨ ਲਈ ਮੁਆਫੀ ਨੂੰ ਸਵੀਕਾਰ ਨਹੀਂ ਕਰ ਰਹੇ ਹਨ।
ਲੋਕ ਸਭਾ ਸਪੀਕਰ ਨੇ ਕਿਹਾ ਕਿ ਇਹ ਸਦਨ ਦੀ ਮਰਿਆਦਾ ਦੇ ਮੱਦੇਨਜ਼ਰ ਨਹੀਂ ਹੈ। ਸਦਨ ‘ਚ ਕੱਲ੍ਹ ਜੋ ਵੀ ਹੋਇਆ ਉਹ ਬੇਹੱਦ ਮੰਦਭਾਗਾ ਹੈ। ਕਿਸੇ ਵੀ ਮੈਂਬਰ ਨੂੰ ਔਰਤਾਂ ‘ਤੇ ਕੇਂਦਰਿਤ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਇਹ ਸਦਨ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ। ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਭਾਸ਼ਣ ‘ਚ ਕਿਸੇ ਵੀ ਜਾਤ, ਸਮਾਜ, ਔਰਤ ਜਾਂ ਮਰਦ ਬਾਰੇ ਨਿੱਜੀ ਟਿੱਪਣੀਆਂ ਤੋਂ ਬਚਣ।
Read More: Delhi News: ਦਿੱਲੀ ਸਰਕਾਰ ਵੱਲੋਂ ਮਹਿਲਾ ਸਨਮਾਨ ਯੋਜਨਾ ਨੂੰ ਮਨਜ਼ੂਰੀ, ਔਰਤਾਂ ਨੂੰ ਮਿਲਣਗੇ 1000 ਰੁਪਏ !