ਚੰਡੀਗੜ੍ਹ, 13 ਦਸੰਬਰ 2024: ਲੋਕ ਸਭਾ ‘ਚ ਸੰਵਿਧਾਨ ‘ਤੇ ਚਰਚਾ ਦੀ ਸ਼ੁਰੂਆਤ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਵੱਲੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ’75 ਸਾਲ ਪਹਿਲਾਂ ਸੰਵਿਧਾਨ ਸਭਾ ਨੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਕੰਮ ਪੂਰਾ ਕਰ ਲਿਆ ਸੀ। ਸੰਵਿਧਾਨ ਸਭਾ ਦੁਆਰਾ ਤਿਆਰ ਕੀਤਾ ਗਿਆ ਭਾਰਤ ਦਾ ਸੰਵਿਧਾਨ ਸਿਰਫ਼ ਇੱਕ ਕਾਨੂੰਨੀ ਦਸਤਾਵੇਜ਼ ਨਹੀਂ ਸੀ ਸਗੋਂ ਲੋਕਾਂ ਦੀਆਂ ਇੱਛਾਵਾਂ ਦਾ ਪ੍ਰਤੀਬਿੰਬ ਸੀ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਵਿਰੋਧੀ ਧਿਰ ‘ਤ ਤਿੱਖਾ ਨੂੰ ਨਿਸ਼ਾਨਾ ਸਾਧਿਆ ਹੈ, ਰਾਜਨਾਥ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਆਪਣੀ ਜੇਬ੍ਹ ‘ਚ ਸੰਵਿਧਾਨ ਦੀ ਕਾਪੀ ਰੱਖ ਕੇ ਚੱਲਦੇ ਹਨ। ਅਸਲ ‘ਚ ਇਹੀ ਉਨ੍ਹਾਂ ਨੇ ਆਪਣੇ ਪੁਰਖਿਆਂ ਤੋਂ ਸਿੱਖਿਆ ਹੈ। ਰਾਜਨਾਥ ਸਿੰਘ ਦਾ ਇਹ ਤੰਜ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਮੰਨਿਆ ਜਾ ਰਿਹਾ ਹੈ
ਰਾਜਨਾਥ ਸਿੰਘ ਨੇ ਕਿਹਾ ਕਿ ਸੰਵਿਧਾਨ ਰਾਹੀਂ ਦੇਸ਼ ‘ਚ ਅਸਲ ਮਾਇਨਿਆਂ ‘ਚ ਲੋਕਤੰਤਰ ਲਾਗੂ ਹੋਇਆ ਹੈ। ਸਾਡਾ ਸੰਵਿਧਾਨ ਸਰਵਵਿਆਪੀ ਹੈ, ਜਿੱਥੇ ਇਹ ਰਾਜ ਦੀਆਂ ਜ਼ਿੰਮੇਵਾਰੀਆਂ ਦੀ ਸੂਚੀ ਦਿੰਦਾ ਹੈ, ਉੱਥੇ ਨਾਗਰਿਕਾਂ ਦੇ ਅਧਿਕਾਰਾਂ ਦਾ ਵੀ ਜ਼ਿਕਰ ਕਰਦਾ ਹੈ। ਸਾਡਾ ਸੰਵਿਧਾਨ ਸਹਿਕਾਰੀ ਲੋਕਤੰਤਰ ਨੂੰ ਯਕੀਨੀ ਬਣਾਉਂਦਾ ਹੈ ਅਤੇ ਰਾਸ਼ਟਰ ਦੀ ਏਕਤਾ ਨੂੰ ਵੀ ਯਕੀਨੀ ਬਣਾਉਂਦਾ ਹੈ। ਭਾਰਤ ਦਾ ਸੰਵਿਧਾਨ ਵੀ ਦੇਸ਼ ਦੇ ਸਵੈਮਾਣ ਨੂੰ ਸਥਾਪਿਤ ਕਰਨ ਦਾ ਮਾਰਗ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਕੁਝ ਲੋਕ ਸਾਡੇ ਸੰਵਿਧਾਨ ਨੂੰ ਉਪਨਿਵੇਸਵਾਦ ਜਾਂ ਸਿਰਫ਼ ਚੰਗੀਆਂ ਗੱਲਾਂ ਸੰਕਲਪ ਸਮਝਦੇ ਹਨ। ਪਿਛਲੇ ਕੁਝ ਸਾਲਾਂ ਤੋਂ ਦੇਸ਼ ‘ਚ ਅਜਿਹਾ ਮਾਹੌਲ ਸਿਰਜਿਆ ਹੈ ਕਿ ਸੰਵਿਧਾਨ ਇੱਕ ਪਾਰਟੀ ਦਾ ਨਿਵੇਕਲਾ ਤੋਹਫ਼ਾ ਹੈ। ਸੰਵਿਧਾਨ ਬਣਾਉਣ ‘ਚ ਬਹੁਤ ਸਾਰੇ ਲੋਕਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਗਿਆ ਸੀ।
Read More: Rajya Sabha: ਚੇਅਰਮੈਨ ਜਗਦੀਪ ਧਨਖੜ ਤੇ ਮਲਿਕਾਰਜੁਨ ਖੜਗੇ ਵਿਚਾਲੇ ਤਿੱਖੀ ਬਹਿਸ