ਚੰਡੀਗੜ੍ਹ, 05 ਦਸੰਬਰ 2024: Lok Sabha News: ਸੰਸਦ ਦੇ ਦੋਵੇਂ ਸਦਨਾਂ ‘ਚ ਸਰਦ ਰੁੱਤ ਇਜਲਾਸ ਚੱਲ ਰਿਹਾ ਹੈ | ਅੱਜ ਲੋਕ ਸਭਾ ਦੌਰਾਨ ਸੰਭਲ ਹਿੰਸਾ ‘ਤੇ ਇਕ ਸੰਸਦ ਮੈਂਬਰ ਦੀ ਟਿੱਪਣੀ ਕਾਰਨ ਜੰਮ ਕੇ ਹੰਗਾਮਾ ਹੋ ਗਿਆ | ਅੱਜ ਵੀ ਸੰਸਦ ਦੇ ਦੋਵਾਂ ਸਦਨਾਂ ‘ਚ ਭਾਰੀ ਹੰਗਾਮਾ ਅਤੇ ਨਾਅਰੇਬਾਜ਼ੀ ਹੁੰਦੀ ਰਹੀ ਹੈ।
ਇਸ ਦੌਰਾਨ ਸੰਭਲ ਹਿੰਸਾ ‘ਤੇ ਇਕ ਸੰਸਦ ਮੈਂਬਰ ਦੀ ਟਿੱਪਣੀ ਨੇ ਲੋਕ ਸਭਾ ‘ਚ ਹੰਗਾਮਾ ਹੋ ਗਿਆ, ਜਿਸ ਕਾਰਨ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਜਦੋਂਕਿ ਰਾਜ ਸਭਾ ਦੀ ਕਾਰਵਾਈ ਜਾਰੀ ਹੈ | ਹਾਲਾਂਕਿ ਕਿ ਸੰਸਦ ਦੇ ਦੋਵਾਂ ਸਦਨਾਂ ‘ਚ ਭਾਰੀ ਹੰਗਾਮਾ ਹੋਇਆ ਹੈ |
(Sambhal violence) ਕੀ ਹੈ ਸੰਭਲ ਹਿੰਸਾ ਮਾਮਲਾ ?
ਜਿਕਰਯੋਗ ਹੈ ਕਿ 24 ਨਵੰਬਰ ਨੂੰ ਸੰਭਲ ਦੇ ਇਲਾਕੇ ‘ਚ ਦੰਗੇ ਹੋਏ ਸਨ, ਇਸ ਦੌਰਾਨ ਪੁਲਿਸ ਨੂੰ ਇੱਕ ਪਾਕਿਸਤਾਨੀ ਫੈਕਟਰੀ ‘ਚ ਬਣਿਆ 9mm ਦਾ ਕਾਰਤੂਸ ਬਰਾਮਦ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਹੀ ਕਾਰਤੂਸ ਹੈ ਜੋ ਹਿੰਸਾ ਦੌਰਾਨ ਵਰਤਿਆ ਗਿਆ ਸੀ ਅਤੇ ਇਸ ਹਿੰਸਾ ‘ਚ ਗੋਲੀ ਲੱਗਣ ਕਾਰਨ ਚਾਰ ਜਣਿਆਂ ਦੀ ਜਾਨ ਚਲੀ ਗਈ ਸੀ ਅਤੇ ਮੁਸਲਿਮ ਪੱਖ ਨੇ ਇਨ੍ਹਾਂ ਮੌਤਾਂ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਫੋਰੈਂਸਿਕ ਟੀਮ ਦੇ ਨਾਲ ਜਾਂਚ ਕਰ ਰਹੀ ਪੁਲਿਸ ਨੂੰ ਮੌਕੇ ਤੋਂ ਕਾਰਤੂਸ ਦੇ ਛੇ ਕਾਰਤੂਸ ਮਿਲੇ ਹਨ। ਇਨ੍ਹਾਂ ‘ਚੋਂ ਇੱਕ ਉੱਤੇ ਪੀਓਐਫ (ਪਾਕਿਸਤਾਨ ਆਰਡਨੈਂਸ ਫੈਕਟਰੀ) ਲਿਖਿਆ ਹੋਇਆ ਹੈ। ਇਹ ਨੌਂ ਮਿਲੀਮੀਟਰ ਦਾ ਹੈ। ਦੂਜੇ .32 ਬੋਰ ਦੇ ਕਾਰਤੂਸ ‘ਤੇ ਮੇਡ ਇਨ ਯੂਐਸਏ ਲਿਖਿਆ ਹੋਣ ਕਰਕੇ ਇਹ ਅਮਰੀਕਾ ਦਾ ਮੰਨਿਆ ਜਾਂਦਾ ਹੈ | ਫੋਰੈਂਸਿਕ ਟੀਮ ਤੀਜੇ ਕਾਰਤੂਸ ਦੀ ਜਾਂਚ ਕਰ ਰਹੀ ਹੈ ਜਿਸ ‘ਤੇ FN ਸਟਾਰ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਤਿੰਨ ਦੇਸੀ ਕਾਰਤੂਸ (ਦੋ 12 ਅਤੇ ਇੱਕ .32 ਬੋਰ) ਬਰਾਮਦ ਹੋਏ ਹਨ।
Read More: Delhi News: ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਰਾਜਨੀਤੀ ਤੋਂ ਲਿਆ ਸੰਨਿਆਸ