July 4, 2024 3:58 am
Lok Sabha Elections

ਲੋਕ ਸਭਾ ਚੋਣਾਂ: ਸਹਾਰਨਪੁਰ ਸੀਟ ‘ਤੇ ਸਭ ਤੋਂ ਵੱਧ ਵੋਟਿੰਗ ਦਰਜ, ਮਣੀਪੁਰ ਦੇ ਕਈ ਬੂਥਾਂ ‘ਤੇ ਪੋਲਿੰਗ ਰੋਕੀ

ਚੰਡੀਗੜ੍ਹ, 19 ਅਪ੍ਰੈਲ 2024: ਲੋਕ ਸਭਾ ਚੋਣਾਂ (Lok Sabha Elections) ਦੇ ਪਹਿਲੇ ਪੜਾਅ ‘ਚ ਅੱਜ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਕੁੱਲ ਸੰਸਦੀ ਹਲਕਿਆਂ ਵਿੱਚੋਂ 19 ਫੀਸਦੀ ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। 44 ਦਿਨਾਂ ਦੀ ਲੋਕਤੰਤਰ ਯਾਤਰਾ 1 ਜੂਨ ਤੱਕ ਜਾਰੀ ਰਹੇਗੀ। ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ 92 ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ ਹੋ ਰਹੀ ਹੈ।

ਦੁਪਹਿਰ 1 ਵਜੇ ਤੱਕ, ਲਕਸ਼ਦੀਪ ਵਿੱਚ ਸਭ ਤੋਂ ਘੱਟ 29.91% ਮਤਦਾਨ ਦਰਜ ਕੀਤਾ ਗਿਆ ਹੈ। ਤ੍ਰਿਪੁਰਾ ਵਿੱਚ ਸਭ ਤੋਂ ਵੱਧ 53.04% ਮਤਦਾਨ ਹੋਇਆ ਹੈ। ਇਸਦੇ ਨਾਲ ਹੀ ਦੁਪਹਿਰ 3 ਵਜੇ ਤੱਕ ਉੱਤਰ ਪ੍ਰਦੇਸ਼ ਦੀ ਸਹਾਰਨਪੁਰ ਸੀਟ ‘ਤੇ ਸਭ ਤੋਂ ਵੱਧ 53.31 ਫੀਸਦੀ ਵੋਟਿੰਗ ਹੋਈ |

ਮਣੀਪੁਰ ਵਿੱਚ, ਲੋਕਾਂ ਵੱਲੋਂ ਬੇਨਿਯਮੀਆਂ ਦਾ ਦੋਸ਼ ਲਾ ਰਹੇ ਹੰਗਾਮੇ ਤੋਂ ਬਾਅਦ, ਕੁੱਲ 5 ਬੂਥਾਂ, ਇੰਫਾਲ ਪੂਰਬ ਵਿੱਚ 2 ਅਤੇ ਇੰਫਾਲ ਪੱਛਮੀ ਵਿੱਚ 3 ਬੂਥਾਂ ‘ਤੇ ਪੋਲਿੰਗ ਰੋਕ ਦਿੱਤੀ ਗਈ ਹੈ। ਪੋਲਿੰਗ ਅਫਸਰ ਨੇ ਇਹ ਜਾਣਕਾਰੀ ਦਿੱਤੀ ਹੈ।

ਦੁਪਹਿਰ 3 ਵਜੇ ਤੱਕ ਦੀ ਵੋਟਿੰਗ (Lok Sabha Elections):

ਅੰਡੇਮਾਨ ਨਿਕੋਬਾਰ: 45.48%
ਅਰੁਣਾਚਲ ਪ੍ਰਦੇਸ਼: 53.49%
ਅਸਾਮ : 60.70%
ਬਿਹਾਰ : 39.73%
ਛੱਤੀਸਗੜ੍ਹ : 58.14%
ਜੰਮੂ ਕਸ਼ਮੀਰ : 57.09%
ਲਕਸ਼ਦੀਪ: 43.98%
ਮੱਧ ਪ੍ਰਦੇਸ਼ : 53.40%
ਮਹਾਰਾਸ਼ਟਰ : 44.12%
ਮਣੀਪੁਰ : 62.58%
ਮੇਘਾਲਿਆ : 61.95%
ਮਿਜ਼ੋਰਮ: 48.93%
ਨਾਗਾਲੈਂਡ : 51.03%
ਪੁਡੂਚੇਰੀ: 58.86%
ਰਾਜਸਥਾਨ: 41.51%
ਸਿੱਕਮ : 52.72%
ਤਾਮਿਲਨਾਡੂ : 50.80%
ਤ੍ਰਿਪੁਰਾ : 68.35%
ਉੱਤਰ ਪ੍ਰਦੇਸ਼: 47.44%
ਉੱਤਰਾਖੰਡ : 45.53%
ਪੱਛਮੀ ਬੰਗਾਲ : 66.34%