ਚੰਡੀਗੜ੍ਹ, 09 ਅਪ੍ਰੈਲ 2024: ਲੋਕ ਸਭਾ ਚੋਣਾਂ ਲਈ ਕਾਂਗਰਸ (Punjab Congress) ਹੁਣ ਕਿਸੇ ਵੇਲੇ ਵੀ ਪੰਜਾਬ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਅੱਜ ਤੋਂ ਦਿੱਲੀ ਵਿੱਚ ਮੁੜ ਬੈਠਕਾਂ ਦਾ ਦੌਰ ਸ਼ੁਰੂ ਹੋ ਰਿਹਾ ਹੈ। ਕੱਲ੍ਹ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਆਗੂ ਇਕੱਠੇ ਹੋਏ। ਸੂਬਾ ਇੰਚਾਰਜ ਦੇਵੇਂਦਰ ਯਾਦਵ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਰਿਪੋਰਟ ਤਿਆਰ ਕੀਤੀ ਹੈ। ਜਿਸ ‘ਤੇ ਅੱਜ ਦਿੱਲੀ ‘ਚ ਚਰਚਾ ਹੋ ਸਕਦੀ ਹੈ ਅਤੇ ਪਾਰਟੀ ਸੀਟਾਂ ‘ਤੇ ਵੀ ਫੈਸਲਾ ਲੈ ਸਕਦੀ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ (Punjab Congress) ਨੇ ਸੂਬੇ ‘ਚ ਅਜੇ ਤੱਕ ਇਕ ਵੀ ਸੀਟ ਦਾ ਐਲਾਨ ਨਹੀਂ ਕੀਤਾ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਵਿਰੋਧ ਅਤੇ ਦਾਅਵੇ ਹਨ। ਚਰਚਾ ਹੈ ਕਿ ਅੰਮ੍ਰਿਤਸਰ, ਬਠਿੰਡਾ, ਆਨੰਦਪੁਰ ਸਾਹਿਬ ਅਤੇ ਜਲੰਧਰ ਅਜਿਹੀਆਂ ਸੀਟਾਂ ਹਨ, ਜਿਨ੍ਹਾਂ ‘ਤੇ ਵਿਰੋਧ ਵਧਦਾ ਜਾ ਰਿਹਾ ਹੈ।